ਪੰਜਾਬ

punjab

ਹੁਸੈਨੀਵਾਲਾ ਸਟੇਸ਼ਨ ਨੂੰ ਨਵੀਂ ਰੂਪ ਰੇਖਾ ਦੇਣ ਦਾ ਕੰਮ ਸ਼ੁਰੂ

By

Published : Mar 9, 2019, 8:09 PM IST

ਫ਼ਿਰੋਜਪੁਰ 'ਚ ਬਣੇ ਹੁਸੈਨੀਵਾਲਾ ਸਟੇਸ਼ਨ ਨੂੰ ਨਵੀਂ ਰੂਪਰੇਖਾ ਦੇਣ ਲਈ ਰੇਲਵੇ ਨੇ ਕੀਤਾ ਕੰਮ ਸ਼ੁਰੂ।

ਹੁਸੈਨੀਵਾਲਾ

ਫ਼ਿਰੋਜਪੁਰ: ਭਾਰਤ ਪਾਕਿਸਤਾਨ ਸਰਹੱਦ 'ਤੇ ਵਸਿਆ ਸਰਹੱਦੀ ਸ਼ਹਿਰ ਹੈ ਫ਼ਿਰੋਜਪੁਰ। 1971 ਦੀ ਭਾਰਤ-ਪਾਕਿ ਜੰਗ ਤੋਂ ਪਹਿਲਾਂ ਫ਼ਿਰੋਜਪੁਰ 'ਚ ਬਣੇ ਹੁਸੈਨੀਵਾਲਾ ਸਟੇਸ਼ਨ ਨੂੰ ਨਵੀਂ ਰੂਪਰੇਖਾ ਦੇਣ ਲਈ ਰੇਲਵੇ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਫ਼ਿਰੋਜਪੁਰ ਤੋਂ ਹੁਸੈਨੀਵਾਲਾ ਤੱਕ ਪੂਰਾ ਨਵੇਂ ਰੇਲਵੇ ਟਰੈਕ ਤੇ ਪਲੈਟਫਾਰਮ ਦੀ ਉਸਾਰੀ ਕੀਤੀ ਜਾ ਰਹੀ ਹੈ।

ਹੁਸੈਨੀਵਾਲਾ

ਦੱਸ ਦਈਏ, ਭਾਰਤ ਵੰਡ ਤੋਂ ਪਹਿਲਾਂ ਲਾਹੌਰ ਤੋਂ ਮੁੰਬਈ ਤੱਕ ਪੰਜਾਬ ਮੇਲ ਗੱਡੀ ਚਲਦੀ ਸੀ ਜੋ ਫ਼ਿਰੋਜਪੁਰ ਦੇ ਹੁਸੈਨੀਵਾਲਾ ਤੋਂ ਹੁੰਦਿਆਂ ਹੋਇਆਂ ਅੱਗੇ ਜਾਂਦੀ ਸੀ। ਇਸ ਦੇ ਨਾਲ ਹੀ ਵੰਡ ਤੋਂ ਬਾਅਦ ਹੁਸੈਨੀਵਾਲਾ ਤੋਂ ਰੇਲ ਟਰੈਕ ਨੂੰ ਬੰਦ ਕਰ ਦਿੱਤਾ ਸੀ ਤੇ ਸਤਲੁੱਜ ਨਦੀ 'ਤੇ ਬਣੇ ਪੁੱਲ ਨੂੰ ਰੇਲਵੇ ਟਰੈਕ ਨੂੰ ਪੁੱਟ ਲਿਆ ਸੀ। ਫ਼ਿਰੋਜਪੁਰ ਤੋਂ ਹੁਸੈਨੀਵਾਲਾ ਤੱਕ ਰੇਲਵੇ ਟਰੈਕ ਬੱਚਿਆ ਰਿਹਾ ਜਿਸ 'ਤੇ ਸਾਲ ਵਿੱਚ ਦੋ ਬਾਰ ਰੇਲ ਗੱਡੀ ਚੱਲਦੀ ਹੈ।
23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਵਾਲੇ ਦਿਨ ਜਦੋਂ ਮੇਲਾ ਲੱਗਦਾ ਹੈ ਤੇ 13 ਮਾਰਚ ਨੂੰ ਵੈਸਾਖੀ ਵਾਲੇ ਦਿਨ ਇਹ ਰੇਲ ਗੱਡੀ ਚਲਾਈ ਜਾਂਦੀ ਹੈ।

ABOUT THE AUTHOR

...view details