ਪੰਜਾਬ

punjab

ETV Bharat / state

ਸ਼ੇਰ ਸਿੰਘ ਘੁਬਾਇਆ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਰਾਏਸਿੱਖ ਬਿਰਾਦਰੀ ਨੇ ਜਤਾਇਆ ਰੋਸ - ਕਾਂਗਰਸ

ਸ਼ੇਰ ਸਿੰਘ ਘੁਬਾਇਆ ਦੇ ਕਾਂਗਰਸ 'ਚ ਸ਼ਾਮਲ ਹੋਣ 'ਤੇ ਰਾਏਸਿੱਖ ਬਿਰਾਦਰੀ ਨੇ ਕੀਤਾ ਰੋਸ ਪ੍ਰਗਟ। ਤੇ ਨਾਲ ਹੀ ਪ੍ਰਦਰਸ਼ਨ ਕਰ ਕੀਤੀ ਨਾਅਰੇਬਾਜ਼ੀ।

ਰਾਏਸਿੱਖ ਬਿਰਾਦਰੀ ਨੇ ਜਤਾਇਆ ਰੋਸ

By

Published : Mar 6, 2019, 11:12 PM IST

ਫ਼ਿਰੋਜਪੁਰ: ਬੀਤੇ ਦਿਨੀਂ ਕਾਂਗਰਸ 'ਚ ਸ਼ਾਮਲ ਹੋਏ ਸ਼ੇਰ ਸਿੰਘ ਘੁਬਾਇਆ ਦੇ ਵਿਰੋਧ 'ਚ ਉਨ੍ਹਾਂ ਦੀ ਹੀ ਰਾਏਸਿੱਖ ਬਿਰਾਦਰੀ ਦੇ ਲੋਕਾਂ ਵਲੋਂ ਨਾਰਾਜ਼ਗੀ ਜਾਹਰ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਦੀ ਬਿਰਾਦਰੀ ਵਲੋਂ ਘੁਬਾਇਆ ਵਿਰੁੱਧ ਪ੍ਰਦਰਸ਼ਨ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਰਾਏਸਿੱਖ ਬਿਰਾਦਰੀ ਨੇ ਜਤਾਇਆ ਰੋਸ
ਇਸ ਸਬੰਧੀ ਫ਼ਿਰੋਜਪੁਰ ਦੇ ਪ੍ਰੈਸ ਕਲੱਬ ਵਿੱਚ ਰਾਏਸਿੱਖ ਬਿਰਾਦਰੀ ਨੇ ਪ੍ਰੈਸ ਕਾਨਫਰੰਸ ਕਰਕੇ ਘੁਬਾਇਆ 'ਤੇ ਪਰਿਵਾਰਵਾਦ ਦੀ ਸਿਆਸਤ ਕਰਨ ਤੇ ਬਿਰਾਦਰੀ ਦਾ ਸਿਆਸੀ ਮੁਨਾਫ਼ਾ ਲੈਣ ਦੇ ਇਲਜ਼ਾਮ ਲਗਾਏ ਹਨ।ਓਧਰ ਦੂਜੇ ਪਾਸੇ ਪਿੰਡ ਦੇ ਸਾਬਕਾ ਸਰਪੰਚ ਨੇ ਕਿਹਾ ਕਿ ਉਹ ਘੁਬਾਇਆ ਪਰਿਵਾਰ ਦਾ ਪੂਰਾ ਸਾਥ ਦੇ ਰਹੇ ਹਨ ਤੇ ਉਨ੍ਹਾਂ ਨੇ ਉਨ੍ਹਾਂ ਨੂੰ ਜਿੱਤ ਹਾਸਲ ਕਰਵਾਉਣ 'ਚ ਵੀ ਮਦਦ ਕੀਤੀ ਪਰ ਫਿਰ ਵੀ ਘੁਬਾਇਆ ਨੇ ਆਪਣੀ ਬਿਰਾਦਰੀ ਲਈ ਕੁਝ ਵੀ ਨਹੀਂ ਕੀਤਾ।ਉਨ੍ਹਾਂ ਕਿਹਾ ਕਿ ਉਹ ਅਕਾਲੀ ਦਲ 'ਚ ਗ਼ਲਤ ਨੀਤੀਆਂ ਦੇ ਚਲਦਿਆਂ ਦੱਮ ਘੁੱਟਣ ਨੂੰ ਵਜ੍ਹਾ ਦੱਸਦਿਆਂ ਆਪਣਾ ਅਸਤੀਫ਼ਾ ਦੇ ਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਹਨ।

ABOUT THE AUTHOR

...view details