ਫਿਰੋਜ਼ਪੁਰ :ਪੰਜਾਬ ਵਿੱਚ ਮੌਨਸੂਨ ਆਉਣ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ। ਸਰਕਾਰਾਂ ਵੱਡੇ-ਵੱਡੇ ਵਾਅਦੇ ਕਰਦਿਆਂ ਹਨ ਅਤੇ ਉੱਥੇ ਹੀ ਇਨ੍ਹਾਂ ਵਾਅਦਿਆਂ ਦੀ ਪੋਲ ਖੁਲਦੀ ਨਜ਼ਰੀ ਪੈ ਰਹੀ ਹੈ। ਜ਼ੀਰਾ ਸ਼ਹਿਰ ਦੀਆਂ ਸਾਰੀਆਂ ਸੜਕਾਂ ਤੇ ਗਲੀਆਂ ਨਹਿਰਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਸ਼ਹਿਰ ਦਾ ਬੱਸ ਸਟੈਂਡ ਤਾਂ ਇੰਝ ਲੱਗ ਰਿਹਾ ਸੀ ਕਿ ਜਿਵੇਂ ਬੱਸ ਸਟੈਂਡ ਵਿੱਚ ਬਾੜ ਆ ਗਈ ਹੋਵੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਥੋੜ੍ਹੇ ਸਮੇਂ ਦੀ ਬਰਸਾਤ ਨਾਲ ਹੀ ਆਸੇ-ਪਾਸੇ ਦੇ ਰਸਤਿਆਂ ਉੱਪਰ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।
ਸ਼ਹਿਰ ਦੇ ਅਜਿਹੇ ਹਾਲਾਤ ਵੇਖ ਕੇ ਪ੍ਰਸ਼ਾਸਨ ਅਤੇ ਸਰਕਾਰ ਦੇ ਪ੍ਰਬੰਧਾਂ ਉੱਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਥੋੜ੍ਹੇ ਸਮੇਂ ਦੇ ਮੀਂਹ ਨੇ ਇਹ ਹਾਲਾਤ ਸ਼ਹਿਰ ਵਿੱਚ ਬਣਾ ਦਿੱਤੇ ਹਨ ਜੇਕਰ ਲਗਾਤਾਰ ਕਈ ਦਿਨਾਂ ਤੱਕ ਮੀਂਹ ਪੈਂਦਾ ਹੈ ਤਾਂ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ।