ਫ਼ਿਰੋਜ਼ਪੁਰ :ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਤਸਕਰੀ ਦੀ ਇੱਕ ਹੋਰ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਨੇ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਟਿੰਡੀਵਾਲਾ ਨੇੜੇ 3 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਬੀ.ਐਸ.ਐਫ ਪੰਜਾਬ ਫਰੰਟੀਅਰ ਨੇ ਦੱਸਿਆ ਕਿ ਬੀ.ਐਸ.ਐਫ ਪੰਜਾਬ ਫਰੰਟੀਅਰ ਦੇ ਜਵਾਨਾਂ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਟਿੰਡੀਵਾਲਾ ਨੇੜੇ ਸਰਹੱਦੀ ਕੰਡਿਆਲੀ ਤਾਰ ਨੇੜੇ ਹੈਰੋਇਨ ਦੇ 3 ਪੈਕਟ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਸੁਰੱਖਿਆ ਬਲਾਂ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ 6 ਖੰਭਾਂ ਵਾਲੇ ਡਰੋਨ ਨੂੰ ਡੇਗ ਦਿੱਤਾ ਅਤੇ 5 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ।
BSF ਤੇ ਅੰਮ੍ਰਿਤਸਰ ਪੁਲਿਸ ਦੀ ਇੱਕ ਸਾਂਝੀ ਕਾਰਵਾਈ:ਬੀ.ਐਸ.ਐਫ ਪੰਜਾਬ ਫਰੰਟੀਅਰ ਨੇ ਦੱਸਿਆ ਕਿ ਇਸ ਸਬੰਧ ਵਿੱਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਪੰਜਾਬ ਪੁਲਿਸ ਅਨੁਸਾਰ ਅੱਜ ਸ਼ੁੱਕਰਵਾਰ ਨੂੰ ਤੜਕੇ 4 ਵਜੇ ਦੇ ਕਰੀਬ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਅਤੇ ਅੰਮ੍ਰਿਤਸਰ ਪੁਲਿਸ ਦੀ ਇੱਕ ਸਾਂਝੀ ਗਸ਼ਤੀ ਪਾਰਟੀ ਨੇ ਕੱਕੜ ਪਿੰਡ ਦੇ ਲੋਪੋਕੇ ਇਲਾਕੇ ਵਿੱਚ ਇੱਕ ਡਰੋਨ ਦੀ ਗੂੰਜ ਸੁਣ ਕੇ ਜਿਸ ਨੂੰ ਡੇਗ ਦਿੱਤਾ ਅਤੇ ਉਸ ਵਿੱਚੋਂ 5 ਕਿਲੋ ਹੈਰੋਇਨ ਬਰਾਮਦ ਕੀਤੀ।
ਡੀਜੀਪੀ ਪੰਜਾਬ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ:ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਕ ਟਵੀਟ ਵਿੱਚ ਕਿਹਾ ਕਿ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ, ਅੰਮ੍ਰਿਤਸਰ ਪੁਲਿਸ ਨੇ ਬੀਐਸਐਫ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ, ਇੱਕ 6 ਖੰਭਾਂ ਵਾਲਾ ਡਰੋਨ ਬਰਾਮਦ ਕੀਤਾ ਹੈ ਅਤੇ ਗੋਲੀਬਾਰੀ ਕਰਨ ਤੋਂ ਬਾਅਦ ਇਸ ਨੂੰ ਮਾਰ ਦਿੱਤਾ ਹੈ ਅਤੇ ਕੱਕੜ ਪਿੰਡ ਤੋਂ 5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜੋ ਕਿ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ਤੋਂ 2 ਕਿਲੋਮੀਟਰ ਦੂਰ ਉੱਤੇ ਹੈ।
AK-47 ਦੇ 12 ਰਾਉਂਡ ਫਾਇਰਿੰਗ ਹੋਏ ਤੇ 2 ਲੋਕ ਗ੍ਰਿਫਤਾਰ:ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਡਰੋਨ ਦੇ ਪਾਰਟਸ ਅਮਰੀਕਾ ਅਤੇ ਚੀਨ ਵਿੱਚ ਬਣੇ ਜਾਪਦੇ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ AK -47 ਦੇ 12 ਰਾਉਂਡ ਫਾਇਰਿੰਗ ਹੋਏ ਅਤੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੇ ਡਰੋਨ ਨੂੰ ਅਸੈਂਬਲ ਕੀਤਾ ਗਿਆ ਹੈ, ਜਿਸ ਦੇ ਪਾਰਟਸ ਅਮਰੀਕਾ ਅਤੇ ਚੀਨ 'ਚ ਬਣਦੇ ਹਨ। ਇਸ ਤੋਂ ਪਹਿਲਾਂ 19 ਜਨਵਰੀ ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ 'ਚ ਭਾਰਤ-ਪਾਕਿ ਸਰਹੱਦ 'ਤੇ ਇਕ ਡਰੋਨ ਫੜੇ ਜਾਣ ਤੋਂ ਬਾਅਦ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਰ ਬੀ.ਐਸ.ਐਫ ਨੇ ਕਰੀਬ 6.150 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ, ਜਦੋਂ ਕਿ 3 ਹੋਰ ਵਿਅਕਤੀ ਭੱਜਣ ਵਿੱਚ ਕਾਮਯਾਬ ਹੋ ਗਏ। ਪੁਲਿਸ ਅਨੁਸਾਰ ਹੁਣ ਤੱਕ ਸਮੱਗਲਿੰਗ ਵਿੱਚ ਫੜ੍ਹੇ ਗਏ ਸਾਰੇ ਸਮੱਗਲਰ ਪੰਜਾਬ ਦੇ ਵਸਨੀਕ ਹਨ।
ਪਾਕਿਸਤਾਨ ਡਰੋਨਾਂ ਰਾਹੀਂ ਲਗਾਤਾਰ ਕਾਰਵਾਈ ਕਰ ਰਿਹਾ: ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ ਡਰੋਨ ਰਾਹੀਂ ਪਾਕਿਸਤਾਨ ਤੋਂ ਭਾਰਤ ਵਿੱਚ ਹੈਰੋਇਨ ਦੀ ਤਸਕਰੀ ਕਰਦੇ 2 ਫੜੇ ਗਏ ਸਨ। ਦੱਸ ਦਈਏ ਕਿ ਇਹ ਘਟਨਾ 15 ਜਨਵਰੀ ਦੀ ਹੈ। ਪਾਕਿਸਤਾਨ ਡਰੋਨਾਂ ਰਾਹੀਂ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਅਤੇ ਗੋਲਾ-ਬਾਰੂਦ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਕ ਹੋਰ ਘਟਨਾ ਵਿੱਚ, ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਬੁੱਧਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਾਕਿਸਤਾਨੀ ਡਰੋਨ ਦੁਆਰਾ ਸੁੱਟੇ ਗਏ ਹਥਿਆਰਾਂ ਦੀ ਖੇਪ ਸਮੇਤ 4 ਚੀਨੀ ਬਣੇ ਪਿਸਤੌਲ ਜ਼ਬਤ ਕੀਤੇ। ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਗੁਰਦਾਸਪੁਰ ਦੇ ਪਿੰਡ ਉੱਚਾ ਟਕਲਾ ਤੋਂ 4 ਚੀਨੀ ਪਿਸਤੌਲ, 8 ਮੈਗਜ਼ੀਨ ਅਤੇ 47 ਜਿੰਦਾ ਰੌਂਦ ਦੀ ਖੇਪ ਬਰਾਮਦ ਕੀਤੀ ਗਈ।
ਇਹ ਵੀ ਪੜੋ:-Jagraon police encounter: ਜਗਰਾਓਂ 'ਚ ਗੈਂਗਸਟਰਾ ਅਤੇ ਪੁਲਿਸ ਵਿਚਾਲੇ ਮੁਠਭੇੜ, ਵਪਾਰੀ ਤੋਂ ਰੰਗਦਾਰੀ ਮੰਗਣ ਦਾ ਮਾਮਲਾ