ਪੰਜਾਬ

punjab

By

Published : May 9, 2021, 10:03 PM IST

ETV Bharat / state

ਕੋਰੋਨਾ ਮਰੀਜ਼ਾਂ ਦੀ ਮਦਦ ਫ਼ਰੀਦਕੋਟ ਮੈਡੀਕਲ ਹਸਪਤਾਲ ਨੂੰ ਭੇਜੇ ਵੈਂਟੀਲੇਟਰ

ਪ੍ਰੈਸ ਕਲੱਬ ਫਿਰੋਜ਼ਪੁਰ ਨੇ ਕੋਰੋਨਾ ਮਰੀਜ਼ਾਂ ਦੀ ਮਦਦ ਤੇ ਉਨ੍ਹਾਂ ਦੇ ਬਿਹਤਰ ਇਲਾਜ ਦੇ ਲਈ ਫ਼ਰੀਦਕੋਟ ਮੈਡੀਕਲ ਹਸਪਤਾਲ ਨੂੰ ਵੈਂਟੀਲੇਟਰ ਭੇਜੇ ਹਨ। ਇਸ ਕਲੱਬ ਵੱਲੋਂ ਇਹ ਮਦਦ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਭੇਜੇ ਗਏ ਹਨ। ਇਸ ਦੌਰਾਨ ਕੱਲਬ ਮੈਂਬਰਾਂ ਨੇ ਕੋਰੋਨਾ ਪੀੜਤ ਪੱਤਰਕਾਰਾਂ ਲਈ ਵੈਂਟੀਲੇਟਰ ਦੀ ਸਹੂਲਤ ਵਾਲੇ ਦੋ ਕਮਰੇ ਰਿਜ਼ਰਵ ਰੱਖਣ ਦੀ ਮੰਗ ਕੀਤੀ।

ਫ਼ਰੀਦਕੋਟ ਮੈਡੀਕਲ ਹਸਪਤਾਲ ਨੂੰ ਭੇਜੇ ਵੈਂਟੀਲੇਟਰ
ਫ਼ਰੀਦਕੋਟ ਮੈਡੀਕਲ ਹਸਪਤਾਲ ਨੂੰ ਭੇਜੇ ਵੈਂਟੀਲੇਟਰ

ਫਿਰੋਜ਼ਪੁਰ :ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਪੰਜਾਬ ਦੇ ਹਸਪਤਾਲਾਂ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ 7 ਵੈਂਟੀਲੇਟਰ ਹਨ, ਪਰ ਉਹ ਇਸ ਨੂੰ ਚਲਾਉਣ 'ਚ ਮਾਹਰ ਨਹੀਂ ਹਨ। ਗੰਭੀਰ ਮਰੀਜ਼ਾਂ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਰੈਫਰ ਕਰਨਾ ਪੈ ਰਿਹਾ ਹੈ।

ਫ਼ਰੀਦਕੋਟ ਮੈਡੀਕਲ ਹਸਪਤਾਲ ਨੂੰ ਭੇਜੇ ਵੈਂਟੀਲੇਟਰ

ਪ੍ਰੈਸ ਕਲੱਬ ਦੇ ਪ੍ਰਧਾਨ ਮਨਦੀਪ ਕੁਮਾਰ ਮੌਂਟੀ ਨੇ ਦੱਸਿਆ ਕਿ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪੱਤਰਕਾਰ ਰਤਨ ਲਾਲ ਨੂੰ ਪਿਛਲੇ 3 ਦਿਨਾਂ ਤੋਂ ਗੰਭੀਰ ਸਥਿਤੀ ਦੇ ਮੱਦੇਨਜ਼ਰ ਫ਼ਰੀਦਕੋਟ ਰੈਫਰ ਕੀਤਾ ਗਿਆ ਸੀ। ਬੀਤੀ ਰਾਤ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਇਸ ਦੌਰਾਨ ਉਨ੍ਹਾਂ ਨੂੰ ਵੈਂਟੀਲੇਟਰ ਦੀ ਲੋੜ ਸੀ।

ਇਨ੍ਹਾਂ ਗੰਭੀਰ ਹਲਾਤਾਂ ਦੇ ਮੱਦੇਨਜ਼ਰ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਪੱਤਰ ਲਿਖ ਕੇ ਸਿਵਲ ਹਸਪਤਾਲ ਵਿੱਚ ਪਏ ਵੈਂਟੀਲੇਟਰਾਂ ਨੂੰ ਫ਼ਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਭੇਜਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਨੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਨਾਲ ਵੈਂਟੀਲੇਟਰਾਂ ਦੀ ਉਪਲਬਧਤਾ ਬਾਰੇ ਗੱਲਬਾਤ ਕੀਤੀ ਤੇ ਤਿੰਨ ਵੈਂਟੀਲੇਟਰਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਭੇਜਣ ਦੇ ਆਦੇਸ਼ ਦਿੱਤੇ।

ਮਨਦੀਪ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਂਬੂਲੈਂਸ ਦਾ ਪ੍ਰਬੰਧ ਕਰਕੇ ਪੱਤਰਕਾਰਾਂ ਸਣੇ ਤਿੰਨ ਵੈਂਟੀਲੇਟਰਾਂ ਨੂੰ ਫ਼ਰੀਦਕੋਟ ਮੈਡੀਕਲ ਭੇਜਿਆ ਗਿਆ। ਇਥੇ ਗੰਭੀਰ ਹਾਲਾਤ ਵਿੱਚ ਪਏ ਪਰਤਕਾਰ ਸਾਥੀ ਨੂੰ ਉਸ ਦਾ ਲਾਭ ਮਿਲ ਸਕਿਆ । ਉਨ੍ਹਾਂ ਨੇ ਦੱਸਿਆ ਕਿ ਬਾਬਾ ਫ਼ਰੀਦ ਯੂਨੀਵਰਸਟੀ ਆਫ਼ ਹੈਲਥ ਸਾਇੰਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ। ਜਲਦ ਹੀ ਇੱਕ ਮੀਟਿੰਗ ਕਰਕੇ ਪਤਰਕਾਰਾਂ ਲਈ 2 ਕਮਰੇ ਵੈਂਟੀਲੇਟਰ ਦੀ ਸੁਵਿਧਾ ਵਾਲੇ ਰਿਜ਼ਰਵ ਕਰਵਾਏ ਜਾ ਰਹੇ ਹਨ , ਤਾਂ ਕਿ ਪਤਰਕਾਰਾਂ ਨੂੰ ਸਮੇਂ ਸਿਰ ਸਿਹਤ ਸੁਵਿਧਾਵਾਂ ਮਿਲ ਸਕਣ। ਪ੍ਰੈਸ ਕਲੱਬ ਫਿਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਡੀਸੀ ਫ਼ਰੀਦਕੋਟ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ABOUT THE AUTHOR

...view details