ਭਾਰਤ-ਪਾਕਿ ਸਰਹੱਦ ਤੋਂ 5 ਕਿੱਲੋ 370 ਗ੍ਰਾਮ ਹੈਰੋਇਨ ਬਰਾਮਦ, ਕੀਮਤ ਕਰੀਬ 27 ਕਰੋੜ ਰੁਪਏ
ਫ਼ਿਰੋਜ਼ਪੁਰ 'ਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ 5 ਕਿਲੋ 370 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਹੈਰੋਇਨ ਬਰਾਮਦ
ਫ਼ਿਰੋਜ਼ਪੁਰ: ਐਂਟੀ ਨਾਰਕੋਟਿਕਸ ਸੈੱਲ ਫ਼ਿਰੋਜ਼ਪੁਰ ਰੇਂਜ ਨੇ ਮਮਦੋਟ ਸੈਕਟਰ ਦੀ ਬੀਓਪੀ ਲੱਖਾਂ ਸਿੰਘ ਵਾਲਾ ਨੇੜੇ 5 ਕਿਲੋ 370 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ 'ਚ 25 ਕਰੋੜ ਰੁਪਏ ਤੋਂ ਵੀ ਵੱਧ ਹੈ।