ਫਿਰੋਜ਼ਪੁਰ:ਵਿਧਾਨ ਸਭਾ ਹਲਕਾ ਜ਼ੀਰਾ ਦੇ ਕਸਬਾ ਮੱਖੂ ਵਿੱਚ ਪਿਛਲੇ ਦੋ ਦਿਨ ਤੋਂ ਇਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿਚ ਇਕ ਨਿਹੰਗ ਸਿੱਖ ਆਪਣੀ ਮਾਂ ਨਾਲ ਥਾਣਾ ਮੱਖੂ ਦੇ ਬਾਹਰ ਧੁੱਪੇ ਲੇਟਿਆ ਹੋਇਆ ਸੀ ਅਤੇ ਵੀਡੀਓ ਬਣਾਉਣ ਵਾਲਾ ਇਹ ਕਹਿ ਰਿਹਾ ਸੀ ਕਿ ਇਨ੍ਹਾਂ ਦੀ ਲੜਕੀ ਅਗਵਾ ਹੋ ਗਈ ਹੈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਦੇ ਰੋਸ ਵਜੋਂ ਇਹ ਧੁੱਪੇ ਲੇਟ ਕੇ ਪ੍ਰਦਰਸ਼ਨ ਕਰ ਰਿਹਾ ਹੈ ।ਓਧਰ ਪੁਲਿਸ ਨੇ ਇਸ ਸਭ ਦਾ ਪਰਦਾਫਾਸ਼ ਕਰਦੇ ਹੋਏ ਅਗਵਾ ਹੋਈ ਲੜਕੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਜਿਸ ਨੇ ਦੱਸਿਆ ਕਿ ਉਹ ਜਲੰਧਰ ਵਿੱਚ ਆਪਣੇ ਤਾਏ ਦੇ ਘਰ ਆਪਣੀ ਮਰਜ਼ੀ ਨਾਲ ਗਈ ਸੀ।
ਲੜਕੀ ਅਨੁਸਾਰ ਉਕਤ ਨਿਹੰਗ ਸਿੱਖ ਜਿਸਦਾ ਨਾਮ ਇੰਦਰਜੀਤ ਸਿੰਘ ਹੈ ਨੇ ਚੌਦਾਂ ਸਾਲ ਪਹਿਲਾਂ ਉਸ ਨੂੰ ਗੋਦ ਲਿਆ ਸੀ ਅਤੇ ਹੁਣ ਉਹ ਭੰਗ ਪੀਣ ਦਾ ਆਦੀ ਹੈ ਅਤੇ ਉਹ ਉਸ ਲੜਕੀ ਨਾਲ ਰੋਜ਼ਾਨਾ ਕੁੱਟਮਾਰ ਕਰਦਾ ਹੈ ਇਸ ਲਈ ਉਹ ਆਪਣੀ ਮਰਜ਼ੀ ਨਾਲ ਆਪਣੇ ਤਾਇਆ ਖੁਸ਼ੀ ਰਾਮ ਕੋਲ ਜਲੰਧਰ ਗਈ ਸੀ ਅਤੇ ਹੁਣ ਉਹ ਉੱਥੇ ਹੀ ਰਹਿਣਾ ਚਾਹੁੰਦੀ ਹੈ।