ਫ਼ਿਰੋਜ਼ਪੁਰ: ਸ਼ਹਿਰ ਵਿੱਚ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪਿੰਡ ਸ਼ੇਖਵਾ ਵਿੱਚ ਪੈਟਰੋਲ ਪੰਪ 'ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ ਦੋ ਘੰਟਿਆਂ ਵਿਚਕਾਰ ਹੀ ਲੁੱਟੇ ਗਏ ਪੈਸਿਆਂ 'ਚੋਂ 30 ਹਜ਼ਾਰ ਸਣੇ ਗ੍ਰਿਫ਼ਤਾਰ ਕਰ ਲਿਆ ਹੈ।
ਪੈਟਰੋਲ ਪੰਪ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਕਾਬੂ
ਫ਼ਿਰੋਜ਼ਪਰ 'ਚ ਜ਼ੀਰਾ ਪੁਲਿਸ ਨੇ ਪੈਟਰੋਲ ਪੰਪ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰਿਆਂ ਨੂੰ ਮਹਿਜ਼ 3 ਘੰਟਿਆਂ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸਬੰਧੀ ਐੱਸਪੀਡੀ ਬਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਸ਼ੇਖਵਾ 'ਚ ਇਕ ਐੱਚਪੀ ਕੰਪਨੀ ਦੇ ਪੈਟਰੋਲ ਪੰਪ 'ਤੇ 51 ਹਜ਼ਾਰ ਰੁਪਏ ਦੀ ਲੁੱਟ ਹੋਈ ਸੀ। ਇਸ ਪੈਟਰੋਲ ਪੰਪ 'ਤੇ 4 ਨੌਜਵਾਨ ਤੇਲ ਪਵਾਉਣ ਲਈ ਆਏ ਤੇ 50 ਰੁਪਏ ਦਾ ਤੇਲ ਪਵਾ ਕੇ ਬਿਨਾਂ ਪੈਸਿਆਂ ਦਿੱਤਿਆਂ ਹੀ ਜਾਣ ਲੱਗੇ।
ਇਸ ਦੌਰਾਨ ਜਦੋਂ ਪੈਟਰੋਲ ਪੰਪ ਦੇ ਮੁਲਾਜ਼ਮ ਨੇ ਪੈਸੇ ਮੰਗੇ ਤਾਂ ਉਨ੍ਹਾਂ 'ਚੋਂ ਇੱਕ ਨੌਜਵਾਨ ਨੇ ਮੋਟਰ ਸਾਈਕਲ ਤੋਂ ਉਤਰ ਕੇ ਕਰਿੰਦੇ ਨਾਲ ਕੁੱਟਮਾਰ ਸ਼ੁਰੂ ਕਰ ਦਿਤੀ। ਇਸ ਮਗਰੋਂ ਉਸ ਦੇ ਗਲ ਵਿਚ ਪਾਏ ਪੈਸਿਆਂ ਵਾਲੇ ਬੈਗ ਨੂੰ ਖੋਹਣ ਲਈ ਉਸ ਨੂੰ ਕਾਪੇ ਨਾਲ ਫੱਟੜ ਕਰ ਕੇ ਬੈਗ ਖੋਹ ਕੇ ਫ਼ਰਾਰ ਹੋ ਗਏ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਭਾਲ ਵਿੱਚ ਜੁੱਟ ਗਈ ਹੈ।