ਫ਼ਿਰੋਜ਼ਪੁਰ :ਪੰਜਾਬ ਵਿੱਚ ਕਾਨੂੰਨ ਪ੍ਰਬੰਧਾਂ ਦੇ ਹਾਲਾਤ ਇਸ ਕਦਰ ਵਿਗੜੇ ਹੋਏ ਹਨ ਕਿ ਬੇਖੌਫ ਹੋਏ ਹਮਲਾਵਰ ਜਾਂ ਸ਼ਰਾਰਤੀ ਅਨਸਰ ਕਿਸੇ ਵੀ ਵੱਡੀ ਤੋਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲੱਗਿਆ ਸੋਚਦੇ ਨਹੀਂ। ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਮੰਤਰੀਆਂ ਵੱਲੋਂ ਪੰਜਾਬ ਦੇ ਕਾਨੂੰਨ ਪ੍ਰਬੰਧ ਕਾਬੂ ਹੇਠ ਹੋਏ ਦੇ ਦਾਅਵੇ ਤਾਂ ਕੀਤੇ ਜਾਂਦੇ ਹਨ, ਪਰ ਜ਼ਮੀਨੀ ਪੱਧਰ ਉਤੇ ਹਕੀਕਤ ਕੁਝ ਹੋਰ ਹੀ ਹੈ। ਆਏ ਦਿਨ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਕੇ ਹਮਲਾਵਰਾਂ ਦੀ ਗੋਲੀਬਾਰੀ ਵਿੱਚ ਕਿਸੇ ਦੀ ਜਾਨ ਚਲੀ ਗਈ, ਪਰ ਪ੍ਰਸ਼ਾਸਨ ਇਨ੍ਹਾਂ ਨੂੰ ਕਾਬੂ ਕਰਨ ਤੇ ਇਨ੍ਹਾਂ ਉਤੇ ਨੱਥ ਪਾਉਣ ਵਿੱਚ ਨਾਕਾਮਯਾਬ ਸਾਬਿਤ ਹੋ ਰਿਹਾ ਹੈ।
ਰੇਹੜੀਆਂ ਲਾ ਕੇ ਖੜ੍ਹੇ ਪਰਵਾਸੀਆਂ ਦੀ ਕੁੱਟਮਾਰ :ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਸਿਟੀ ਥਾਣੇ ਨਜ਼ਦੀਕ ਤੋਂ, ਜਿਥੇ ਕੁਝ ਪਰਵਾਸੀ ਆਪਣੇ ਪਰਿਵਾਰ ਪਾਲਣ ਵਾਸਤੇ ਰੇਹੜੀਆਂ ਲਾ ਕੇ ਖੜ੍ਹੇ ਸਨ ਕਿ ਇਥੇ ਇਕ ਨੌਜਵਾਨ ਆਇਆ ਤੇ ਇਨ੍ਹਾਂ ਪਰਵਾਸੀਆਂ ਦੀ ਕੁੱਟਮਾਰ ਕਰਨ ਲੱਗ ਗਿਆ। ਉਨ੍ਹਾਂ ਦੀਆਂ ਰੇਹੜੀਆਂ ਦਾ ਵੀ ਨੁਕਸਾਨ ਕੀਤਾ ਤੇ ਕਹਿਣ ਲੱਗਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਪਰਵਾਸੀ ਸਾਡੇ ਉਤੇ ਰਾਜ ਕਰਨਗੇ, ਇਨ੍ਹਾਂ ਨੂੰ ਪੰਜਾਬ ਵਿੱਚ ਨਹੀਂ ਰਹਿਣਾ ਚਾਹੀਦਾ। ਇੰਨੇ ਨੂੰ ਨਜ਼ਦੀਕ ਖੜ੍ਹੇ ਲੋਕਾਂ ਨੇ ਜਦੋਂ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨ ਨੇ ਆਪਣੀ ਪਿਸਤੌਲ ਨਾਲ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਕ ਫਾਇਰ ਲੜਾਈ ਛੁਡਵਾ ਰਹੇ ਕ੍ਰਿਸ਼ਨ ਸਹੋਤਾ ਨਾਮ ਦੇ ਵਿਅਕਤੀ ਦੇ ਪੈਰ ਵਿੱਚ ਵੱਜੀ। ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ।
- CM Mann Tweets: ਗੈਂਗਸਟਰ ਮੁਖਤਾਰ ਅੰਸਾਰੀ ਦੇ ਮਾਮਲੇ ’ਤੇ ਸੀਐਮ ਮਾਨ ਸਖ਼ਤ, ਕੈਪਟਨ ਅਮਰਿੰਦਰ ਤੇ ਸੁਖਜਿੰਦਰ ਰੰਧਾਵਾ ਨੂੰ ਦਿੱਤੀ ਚਿਤਾਵਨੀ
- Maharashtra Politics All Updates: ਅਜੀਤ ਪਵਾਰ ਦੀ 'ਬਗ਼ਾਵਤ', 9 ਵਿਧਾਇਕਾਂ ਸਮੇਤ ਐਨਡੀਏ 'ਚ ਸ਼ਾਮਲ, ਉਪ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
- Punjabi in Canada: ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ, ਪਰ ਕੈਨੇਡਾ ਪਹੁੰਚੇ ਪੰਜਾਬੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ- ਖਾਸ ਰਿਪੋਰਟ