ਪੰਜਾਬ

punjab

ETV Bharat / state

ਫਿਰੋਜ਼ਪੁਰ ਚ 25 ਹਜ਼ਾਰ ਦੀ LED ਖਰੀਦਣ ਵਾਲੇ ਨੂੰ ਮਿਲਿਆ ਲੱਖਾਂ ਦਾ ਇਨਾਮ... - ਕੰਪਨੀ ਦੀ ਐਲਈਡੀ

ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਲੇਖ ਰਾਜ ਜਿਨ੍ਹਾਂ ਦਾ ਸਹੁਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਮਖੂ ਵਿੱਚ ਹੈ, ਉਨ੍ਹਾਂ ਵੱਲੋਂ ਇਕ ਐਮਆਈ (MI) ਕੰਪਨੀ ਦੀ ਐਲਈਡੀ (LED) ਲੈ ਕੇ ਗਿਫਟ (Gift) ਦਿੱਤੀ ਗਈ। ਕੰਪਨੀ ਦੇ ਡੀਲਰ ਗੁਰਜੰਟ ਸਿੰਘ ਵੱਲੋਂ ਬਿੱਲ ਕੱਟ ਕੇ ਦਿੱਤਾ ਗਿਆ ਅਤੇ ਜਦੋ ਇਸ ਕੰਪਨੀ ਵੱਲੋਂ ਬਿੱਲਾਂ ਦੇ ਆਧਾਰ ਤੇ ਲੱਕੀ ਡਰਾਅ (lucky draw) ਕੱਢੇ ਗਏ।

ਲੱਖਾਂ ਦਾ ਇਨਾਮ
ਲੱਖਾਂ ਦਾ ਇਨਾਮ

By

Published : Nov 20, 2021, 5:14 PM IST

ਫਿਰੋਜ਼ਪੁਰ: ਅੱਜ ਦੀ ਦੁਨੀਆ ਵਿਚ ਕਈ ਤਰ੍ਹਾਂ ਨਾਲ ਠੱਗੀ ਦੇ ਸ਼ਿਕਾਰ ਹੋਏ ਲੋਕਾਂ ਦਾ ਤਾਂ ਇਨਾਮਾਂ (Gifts) ਉਪਰੋਂ ਵਿਸ਼ਵਾਸ ਹੀ ਉੱਠ ਗਿਆ ਹੈ ਜਦੋਂ ਕਿਸੇ ਵਿਅਕਤੀ ਨੂੰ ਫੋਨ ਆਉਂਦਾ ਹੈ ਜਾਂ ਮੋਬਾਇਲ ਉੱਪਰ ਮੈਸੇਜ ਹੁੰਦਾ ਹੈ ਕੀ ਤੁਸੀਂ ਇਹ ਇਨਾਮ ਜਿੱਤ ਚੁੱਕੇ ਹੋ ਤੇ ਆਦਮੀ ਨੂੰ ਵਿਸ਼ਵਾਸ ਨਹੀਂ ਹੁੰਦਾ। ਅਜਿਹਾ ਹੀ ਕੁਝ ਹੋਇਆ ਹੈ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਜਿਸਦੀ 25 ਹਜ਼ਾਰ ਦੀ ਐੱਲਈਡੀ (LED) ’ਤੇ 2 ਲੱਖ 77 ਹਜ਼ਾਰ ਦੀ ਬੀਐੱਮ ਡਬਲਿਊ ਮੋਟਰਸਾਈਕਲ ਦਾ ਇਨਾਮ ਨਿਕਲਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ MI ਕੰਪਨੀ ਵੱਲੋਂ 24 ਹਜ਼ਾਰ ਦੀ ਐੱਲਈਡੀ ਖਰੀਦਣ ਵਾਲੇ ਵਿਅਕਤੀ ਨੂੰ ਦੋ ਲੱਖ ਸੱਤਰ ਹਜ਼ਾਰ ਦੀ ਰਾਸ਼ੀ ਦਾ BMW ਮੋਟਰਸਾਈਕਲ (BMW motorcycle) ਗਿਫਟ ਵਿਚ ਦਿੱਤਾ ਗਿਆ ਹੈ। ਦੱਸ ਦਈਏ ਕਿ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਲੇਖ ਰਾਜ ਜਿਨ੍ਹਾਂ ਦਾ ਸਹੁਰਾ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਮਖੂ ਵਿੱਚ ਹੈ, ਉਨ੍ਹਾਂ ਵੱਲੋਂ ਇਕ ਐਮਆਈ (MI) ਕੰਪਨੀ ਦੀ ਐਲਈਡੀ (LED) ਲੈ ਕੇ ਗਿਫਟ (Gift) ਦਿੱਤੀ ਗਈ। ਕੰਪਨੀ ਦੇ ਡੀਲਰ ਗੁਰਜੰਟ ਸਿੰਘ ਵੱਲੋਂ ਬਿੱਲ ਕੱਟ ਕੇ ਦਿੱਤਾ ਗਿਆ ਅਤੇ ਜਦੋ ਇਸ ਕੰਪਨੀ ਵੱਲੋਂ ਬਿੱਲਾਂ ਦੇ ਆਧਾਰ ਤੇ ਲੱਕੀ ਡਰਾਅ (lucky draw) ਕੱਢੇ ਗਏ।ਤਾਂ ਹਰ ਕੋਈ ਹੈਰਾਨ ਰਹਿ ਗਿਆ।

ਲੱਖਾਂ ਦਾ ਇਨਾਮ

ਇਸ ਇਨਾਮ ਨੂੰ ਹਾਸਿਲ ਕਰਕੇ ਲੇਖਰਾਜ ਬਹੁਤ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਐਲਈਡੀ ਖਰੀਦੀ ਗਈ ਸੀ ਜਿਸ ਤੇ ਉਨ੍ਹਾਂ ਨੂੰ ਇਨਾਮ ਮਿਲਿਆ ਹੈ। ਜਿਸ ਨੂੰ ਹਾਸਿਲ ਕਰਕੇ ਖੁਸ਼ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੰਪਨੀ ਵੱਲੋਂ ਉਨ੍ਹਾਂ ਨੂੰ ਧੋਖੇ ਤੋਂ ਜਾਗਰੂਕ ਵੀ ਕੀਤਾ ਗਿਆ।

ਇਸ ਮੌਕੇ ਐੱਮ ਆਈ ਕੰਪਨੀ ਦੇ ਡੀਲਰ ਗੁਰਜੰਟ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਬਿਨਾਂ ਕਿਸੇ ਕੂਪਨ ਤੇ ਟਿਕਟ ਤੋਂ ਬਿਨਾਂ ਇਹ ਇਨਾਮ ਸਿਰਫ਼ ਬਿੱਲਾਂ ਦੇ ਤਹਿਤ ਹੀ ਕੱਢੇ ਗਏ ਹਨ ਉਨ੍ਹਾਂ ਨੇ ਇਸ ਮੌਕੇ ਲੇਖਰਾਜ ਨੂੰ ਇਹ ਇਨਾਮ ਨਿਕਲਣ ਤੇ ਮੁਬਾਰਕਬਾਦ ਦਿੱਤੀ ਇਸ ਮੌਕੇ ਲੇਖਰਾਜ ਵੱਲੋਂ ਵੀ ਇਨਾਮ ਜਿੱਤਣ ਦੀ ਖੁਸ਼ੀ ਵਿੱਚ ਧੰਨਵਾਦ ਕੀਤਾ।

ਇਹ ਵੀ ਪੜੋ:ਮਾਈਕ੍ਰੋਸਾਫਟ ਦਾ Window Office Suite ਦਾ ਨਵਾਂ ਵਰਜ਼ਨ, ਇੰਝ ਕਰੋ ਅਪਡੇਟ

ABOUT THE AUTHOR

...view details