ਪੰਜਾਬ

punjab

ਠੰਢ 'ਚ ਬੈਠੇ ਲੋਕ NIA ਵੱਲੋਂ ਭੇਜੇ ਗਏ ਨੋਟਿਸਾਂ ਦੀ ਨਹੀਂ ਕਰਦੇ ਪਰਵਾਹ: ਸੁਖਬੀਰ ਬਾਦਲ

By

Published : Jan 17, 2021, 5:31 PM IST

ਸੁਖਬੀਰ ਬਾਦਲ ਨੇ ਫ਼ਿਰੋਜ਼ਪੁਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਆਪਣੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ, ਉਥੇ ਹੀ ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਸਮੇਤ ਵਿਰੋਧੀਆਂ ਉੱਤੇ ਨਿਸ਼ਾਨੇ ਸਾਧੇ।

ਫ਼ੋਟੋ
ਫ਼ੋਟੋ

ਫ਼ਿਰੋਜ਼ਪੁਰ: ਸੂਬੇ ਅੰਦਰ ਜਿਵੇਂ-ਜਿਵੇਂ ਨਗਰ ਕੌਂਸਲ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ। ਉਵੇਂ-ਉਵੇਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਣੇ-ਆਪਣੇ ਹਲਕੇ ਵਿੱਚ ਵਿਚਰਦੇ ਹੋਏ ਨਜ਼ਰ ਆ ਰਹੇ ਹਨ। ਐਤਵਾਰ ਨੂੰ ਸੁਖਬੀਰ ਬਾਦਲ ਨੇ ਫ਼ਿਰੋਜ਼ਪੁਰ ਦਾ ਦੌਰਾ ਕੀਤਾ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਆਪਣੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ, ਉਥੇ ਹੀ ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਸਮੇਤ ਵਿਰੋਧੀਆਂ ਉੱਤੇ ਨਿਸ਼ਾਨੇ ਸਾਧੇ।

ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਪਾਰਟੀ

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਫ਼ਿਰੋਜ਼ਪੁਰ ਅਸੈਂਬਲੀ ਹਲਕਾ ਦੇ ਭਾਜਪਾ ਆਗੂ ਵੱਡੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਜਿਹੜੇ ਭਾਜਪਾ ਆਗੂ ਅਜੇ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਹੋਏ ਉਹ ਵੀ ਅਗਲੇ ਮਹੀਨੇ ਤੱਕ ਸ਼ਾਮਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਹੀ ਅਰਥਾਂ ਵਿੱਚ ਪੰਜਾਬੀਆਂ ਦੀ ਪਾਰਟੀ ਹੈ।

ਠੰਢ 'ਚ ਬੈਠੇ ਲੋਕ NIA ਵੱਲੋਂ ਭੇਜੇ ਗਏ ਨੋਟਿਸਾਂ ਦੀ ਨਹੀਂ ਕਰਦੇ ਪਰਵਾਹ: ਸੁਖਬੀਰ ਬਾਦਲ

ਸੁਖਬੀਰ ਸਿੰਘ ਦਾ ਕਾਂਗਰਸ 'ਤੇ ਵਾਰ

ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਪੰਜਾਬ ਵਿੱਚ ਜਦੋਂ ਵੀ ਕਾਂਗਰਸ ਸੱਤਾ ਵਿੱਚ ਆਉਂਦੀ ਹੈ ਲੁੱਟਣ ਲਈ ਹੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਵਿੱਚ ਅੱਜ ਗੁੰਡਾਗਰਦੀ ਦਾ ਰਾਜ ਹੈ। ਇੱਥੇ ਦੇ ਸਾਰੇ ਐਮਐਲਏ, ਹਲਕਾ ਇੰਚਾਰਜਾਂ ਨੇ ਬਜ਼ੁਰਗਾਂ 'ਤੇ ਡਰੱਗ ਮਾਫੀਆਂ, ਲੈਂਡ ਮਾਫੀਆਂ ਦੇ ਝੂਠੇ ਪਰਚੇ ਦਰਜ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਫ਼ਿਰੋਜ਼ਪੁਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਸੱਤਾ ਵਿੱਚ ਆਵੇਗੀ, ਉਦੋਂ ਉਹ ਇੱਕ ਕਮਿਸ਼ਨ ਬਣਾਉਣਗੇ ਜੋ 3 ਮਹੀਨੇ ਵਿੱਚ ਜਿੰਨੇ ਝੂਠੇ ਪਰਚੇ ਦਰਜ ਕੀਤੇ ਗਏ ਹਨ ਉਨ੍ਹਾਂ ਦੀ ਜਾਂਚ ਪੜਤਾਲ ਕਰੇਗਾ ਅਤੇ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ।

ਖ਼ਾਲਸਾ ਏਡ ਪੂਰੀ ਦੁਨੀਆ ਦੀ ਸੇਵਾ ਕਰਦੀ ਹੈ

ਉਨ੍ਹਾਂ ਨੇ ਖਾਲਸਾ ਏਡ ਸੰਸਥਾ ਬਾਰੇ ਬੋਲਦੇ ਹੋਏ ਕਿਹਾ ਕਿ ਖ਼ਾਲਸਾ ਏਡ ਨੇ ਪੂਰੀ ਦੁਨੀਆ ਵਿੱਚ ਸੇਵਾ ਕੀਤੀ ਹੈ। ਜਦੋਂ ਵੀ ਕਿਸੇ ਵੀ ਦੇਸ਼ ਵਿੱਚ ਸੰਕਟ ਹੁੰਦਾ ਹੈ ਖ਼ਾਲਸਾ ਏਡ ਉੱਥੇ ਦੇ ਲੋਕਾਂ ਦੀ ਸੇਵਾ ਕਰਨ ਲਈ ਚੱਲੀ ਜਾਂਦੀ ਹੈ। ਅੱਜ ਜਦੋਂ ਖਾਲਸਾ ਏਡ ਕਿਸਾਨਾਂ ਦੀ ਸੇਵਾ ਕਰ ਰਹੀ ਹੈ ਤਾਂ ਉਨ੍ਹਾਂ ਨੂੰ NIA ਨੇ ਨੋਟਿਸ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ NIA ਨੇ ਖ਼ਾਲਸਾ ਏਡ ਵਰਗੀ ਸਮਾਜ ਸੇਵੀ ਸੰਸਥਾ ਨੂੰ ਨੋਟਿਸ ਭੇਜ ਕੇ ਉਸ ਨੂੰ ਬਦਨਾਮ ਕਰਨਾ ਬਹੁਤ ਹੀ ਮੰਦਭਾਗਾ ਹੈ।

ABOUT THE AUTHOR

...view details