ਫਿਰੋਜ਼ਪੁਰ:ਸੂਬੇ ਅੰਦਰ ਗਰੀਬ ਲੋਕਾਂ ਨੂੰ ਮਿਲਣ ਵਾਲੀ ਕਣਕ ਨੂੰ ਲੈ ਕੇ ਪੰਜਾਬ ਵਿੱਚ ਹਾਹਾਕਾਰ ਮੱਚੀ ਹੋਈ ਹੈ। ਪੰਜਾਬ ਭਰ ਤੋਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਗਰੀਬਾਂ ਨੂੰ ਕਣਕ ਨਹੀਂ ਮਿਲ ਰਹੀ ਅਗਰ ਮਿਲ ਰਹੀ ਹੈ ਤਾਂ ਉਹ ਵੀ ਖ਼ਰਾਬ ਇਸੇ ਤਰ੍ਹਾਂ ਦਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਮਾਛੀਵਾੜਾ ਤੋਂ ਸਾਹਮਣੇ ਆਇਆ ਹੈ। ਜਿੱਥੇ ਲੋਕਾਂ ਨੂੰ ਕਣਕ 1 ਸਾਲ ਤੋਂ ਬਾਅਦ ਮਿਲੀ ਹੈ, ਪਰ ਕਣਕ ਵਿੱਚ ਸੁਸਰ ਐਨੀ ਜ਼ਿਆਦਾ ਹੈ ਕਿ ਜਾਨਵਰਾਂ ਵੀ ਇਸ ਕਣਕ ਨੂੰ ਨਹੀਂ ਖਾ ਸਕਦੇ। ਜਿਸ ਤੋਂ ਬਾਅਦ ਪਿੰਡ ਵਾਲਿਆਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ।
ਗਰੀਬਾਂ ਨਾਲ ਕੋਝਾ ਮਜ਼ਾਕ:-ਜਿੱਥੋਂ ਦੇ ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਪੂਰੇ ਇੱਕ ਸਾਲ ਬਾਅਦ ਡੀਪੂ ਤੋਂ ਕਣਕ ਮਿਲੀ ਹੈ, ਜੋ ਖਰਾਬ ਹੈ। ਸਾਰੀ ਦੀ ਸਾਰੀ ਕਣਕ ਨੂੰ ਸੁਸਰੀ ਲੱਗੀ ਹੋਈ ਹੈ। ਜਿਸਨੂੰ ਪਸ਼ੂ ਵੀ ਮੂੰਹ ਨਹੀਂ ਲਗਾਉਣਗੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਗਰੀਬਾਂ ਨੂੰ ਅਜਿਹੀ ਕਣਕ ਵੰਡ ਕੇ ਗਰੀਬਾਂ ਨਾਲ ਕੋਝਾ ਮਜਾਕ ਕਰ ਰਹੀ ਹੈ। ਉਨ੍ਹਾਂ ਕਿਹਾ ਅਗਰ ਸਰਕਾਰ ਨੇ ਗਰੀਬਾਂ ਨੂੰ ਕੋਈ ਸਹੂਲਤ ਦੇਣੀ ਹੈ ਤਾਂ ਉਹ ਪੂਰੀ ਦੇਵੇ ਅਗਰ ਗਰੀਬਾਂ ਨੂੰ ਖਾਣ ਲਈ ਕਣਕ ਦੇਣੀ ਹੈ ਤਾਂ ਉਹ ਸਾਫ ਦਵੇ ਨਹੀਂ ਸਰਕਾਰ ਇਹ ਸਕੀਮ ਬੰਦ ਕਰ ਦਵੇ।
ਫ੍ਰੀ ਵਾਲੀ ਕਣਕ ਨਹੀਂ ਦਿੱਤੀ ਜਾ ਰਹੀ:-ਇਸ ਮੌਕੇ ਹਾਊਸਿੰਗ ਬੋਰਡ ਤੋਂ ਆਈ ਬੀਬੀ ਨੇ ਗੱਲ ਕਰਦਿਆਂ ਕਿਹਾ ਕਿ ਅਮੀਰ ਲੋਕਾਂ ਨੂੰ ਤਾਂ ਕਣਕ ਦਿੱਤੀ ਜਾ ਰਹੀ ਹੈ, ਜੋ ਕਾਰਾਂ ਵਿੱਚ ਲੈ ਕੇ ਜਾਂਦੇ ਹਨ। ਪਰ ਗਰੀਬ ਲੋਕਾਂ ਨੂੰ ਜਿਨ੍ਹਾਂ ਨੇ ਮਜ਼ਦੂਰੀ ਕਰਨੀ ਹੈ ਉਹਨਾਂ ਨੂੰ ਨਹੀਂ ਟਾਇਮ ਨਾਲ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਡੀਪੂ ਵਾਲੇ ਤੇ ਅਫਸਰ ਇਹ ਕਹਿ ਦਿੰਦੇ ਹਨ ਕਿ ਸਟਾਕ ਖਤਮ ਹੋ ਗਿਆ ਹੈ, ਜਦੋਂ ਕਿ ਅਮੀਰ ਲੋਕ ਕਾਰਾਂ ਵਾਲਿਆਂ ਨੂੰ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਗੋਦਾਮਾਂ ਦੇ ਕੋਲ ਜੋ ਦਫ਼ਤਰ ਹੈ, ਉਸ ਵਿੱਚ ਚੱਕਰ ਲਗਾਉਂਦੇ ਦੱਸਦੇ ਹਨ, ਪਰ ਅਫਸਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਸਟਾਕ ਖਤਮ ਹੋ ਚੁੱਕਾ ਹੈ ਜਦ ਆਵੇਗਾ ਦੇਵਾਂਗੇ। ਜਦੋਂ ਪੈਸੇ ਵਾਲੀ ਕਣਕ ਆਉਂਦੀ ਹੈ, ਉਸ ਵੇਲੇ ਤਾਂ ਡਿਪੂ ਹੋਲਡਰ ਸਾਨੂੰ ਘਰੋਂ ਸੱਦ ਕੇ ਲਿਆਉਂਦੇ ਹਨ ਅਤੇ ਫ੍ਰੀ ਵਾਲੀ ਕਣਕ ਨਹੀਂ ਦਿੱਤੀ ਜਾ ਰਹੀ।