ਫਿਰੋਜ਼ਪੁਰ: ਫਿਰੋਜ਼ਪੁਰ ਸਰਹੱਦੀ ਪਿੰਡ ਗੱਟੀ ਰਾਜੋ ਕੇ ਲੋਕਾਂ ਦੀਆਂ ਮੁਸ਼ਕਲਾਂ ਅਤੇ ਬੇਰੁਜ਼ਗਾਰੀ ਅਤੇ ਆਉਣ-ਜਾਣ ਦੇ ਸਾਧਨ ਨੂੰ ਲੈ ਕੇ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਰਹਿਣ-ਸਹਿਣ ਦਾ ਢੰਗ ਬਹੁਤ ਹੀ ਮੁਸ਼ਕਲਾਂ ਭਰਿਆ ਹੈ ਅਤੇ ਸਾਡੇ ਬੱਚੇ ਪੜ੍ਹੇ-ਲਿਖੇ ਨਾ ਹੋਣ ਕਰ ਕੇ ਆਪਣੇ ਇਲਾਕੇ ਦੀ ਤਰੱਕੀ ਬਾਰੇ ਸੋਚ ਨਹੀਂ ਰਹੇ।
ਈ ਟੀਵੀ ਭਾਰਤ ਦੀ ਟੀਮ ਜਦੋਂ ਫਿਰੋਜ਼ਪੁਰ ਸਰਹੱਦ ਦੇ ਪਿੰਡ ਗੱਟੀ ਰਾਜੋ ਕੇ ਵਿੱਚ ਪਹੁੰਚੀ ਤਾਂ ਉੱਥੇ ਇਕੱਠੇ ਹੋਏ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਗੁਆਂਢੀ ਦੇਸ਼ ਵੱਲੋਂ ਨੌਜਵਾਨਾਂ ਨੂੰ ਵਰਗਲਾ ਕੇ ਗ਼ਲਤ ਰਸਤੇ ਉੱਤੇ ਲਿਜਾਇਆ ਜਾਂਦਾ ਹੈ.... ਤਾਂ ਇਸ ਉੱਤੇ ਜਵਾਬ ਦਿੰਦੇ ਗੋਮਾ ਸਿੰਘ ਇੰਟਰਨੈਸ਼ਨਲ ਪੰਥਕ ਦਲ (ਆਈਪੀਡੀ) "ਜਨਰਲ ਸਕੱਤਰ ਪੰਜਾਬ ਕਿਸਾਨ ਬਚਾਓ ਮੋਰਚਾ" ਵੱਲੋਂ ਦੱਸਿਆ ਗਿਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਨੂੰ ਬੇਨਤੀ ਕਰਦੇ ਆਏ ਹਾਂ ਕਿ ਸਾਡਾ ਬਾਰਡਰ ਪੱਟੀ ਦਰਿਆਈ ਇਲਾਕਾ ਹੈ।
ਜਿਸ ਵਿੱਚ ਡਿਪਟੀ ਕਮਿਸ਼ਨਰ ਜੋ ਪਬਲਿਕ ਸਰਵੈਂਟ ਹੈ, ਨੂੰ ਪਿਛਲੇ ਲੰਬੇ ਸਮੇਂ ਤੋਂ ਅਸੀਂ ਮੰਗ ਪੱਤਰ ਦਿੰਦੇ ਆ ਰਹੇ ਹਾਂ ਕਿ ਸਾਡੇ ਇਲਾਕੇ ਵਿੱਚ ਬੱਚਿਆਂ ਨੂੰ ਨੌਕਰੀਆਂ ਬਾਰੇ ਜਾਣਕਾਰੀ ਦੇਣ ਵਾਸਤੇ ਕੋਈ ਵੀ ਸੁਵਿਧਾ ਨਹੀਂ ਦਿੱਤੀ ਜਾਂਦੀ ਅਤੇ ਪਾਕਿਸਤਾਨ ਵੱਲੋਂ ਨੌਜਵਾਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਝਾਂਸੇ ਦੇ ਕੇ ਆਪਣੇ ਚੁੰਗਲ ਵਿੱਚ ਫਸਾ ਰਿਹਾ ਹੈ।
ਵਿਸ਼ੇਸ਼ ਗੱਲਬਾਤ: ਸਰਹੱਦੀ ਇਲਾਕਿਆਂ ਵਿੱਚ ਰਹਿਣਾ ਔਖਾ, ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਨੇ ਬੱਚੇ ਉਨ੍ਹਾਂ ਅੱਗੇ ਕਿਹਾ, ਸਾਨੂੰ ਇਸ ਨਸ਼ੇ ਬਾਰੇ ਨਹੀਂ ਪਤਾ ਪਰ ਪਤਾ ਉਦੋਂ ਲੱਗਦਾ ਹੈ ਜਦ ਨੌਜਵਾਨ ਇਸ ਦਲਦਲ ਵਿੱਚ ਚੰਗੀ ਤਰ੍ਹਾਂ ਨਾਲ ਫਸ ਚੁੱਕਾ ਹੁੰਦੇ ਹਨ ਅਤੇ ਜਿਸ ਨਾਲ ਸਾਡਾ ਬਹੁਤ ਭਾਰੀ ਨੁਕਸਾਨ ਹੁੰਦਾ ਹੈ। ਇਸ ਮੌਕੇ ਪਿੰਡ ਵਾਸੀ ਜਗਤਾਰ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਆ ਜਾਂਦੀਆਂ ਕੋਈ ਵੀ ਸਹੂਲਤਾਂ ਨਹੀਂ ਹਨ। ਇਸ ਦੌਰਾਨ ਪਿੰਡ ਦੇ ਸਰਪੰਚ ਲਾਲ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਆ ਜਾਣ ਦੇ ਸਾਧਨ ਨਹੀਂ ਹਨ। ਡਿਸਪੈਂਸਰੀ ਛੋਟੀ ਹੈ ਜੇ ਰਾਤ ਨੂੰ ਕਿਸੇ ਮਰੀਜ਼ ਨੂੰ ਹਸਪਤਾਲ ਲੈ ਕੇ ਜਾਣਾ ਹੋਵੇ ਤਾਂ ਉਹ ਫ਼ਿਰੋਜ਼ਪੁਰ ਹੀ ਲੈ ਕੇ ਜਾਣਾ ਪੈਂਦਾ ਹੈ ਅਤੇ ਜੋ ਸੜਕਾਂ ਦੇ ਕੰਮ ਵੀ ਚੱਲ ਰਹੀ ਸੀ ਉਹ ਵੀ ਹੁਣ ਸਰਕਾਰ ਵਿੱਚ ਬਣੇ ਅਹੁਦੇਦਾਰਾਂ ਵੱਲੋਂ ਰੋਕ ਦਿੱਤੇ ਗਏ ਹਨ।
ਸਰਹੱਦੀ ਇਲਾਕਿਆਂ ਵਿੱਚ ਕੀਤਾ ਜਾਦੈ ਵਿਤਕਰਾ:ਇਹ ਸਾਡੇ ਨਾਲ ਸਰਹੱਦੀ ਇਲਾਕਿਆਂ ਵਿੱਚ ਵਿਤਕਰਾ ਕੀਤਾ ਜਾਂਦਾ ਹੈ। ਇਸ ਮੌਕੇ ਗੋਮਾ ਸਿੰਘ ਨੇ ਦੱਸਿਆ ਕਿ ਜੋ ਸਾਡੀਆਂ ਜ਼ਮੀਨਾਂ ਤਾਰ ਪਾਰ ਹਨ ਉਹ ਪਹਿਲਾਂ ਤਾਂ ਕਾਰਡ ਬਣਾਏ ਜਾਂਦੇ ਸੀ। ਡੀਸੀ ਅਤੇ ਕਮਾਂਡੈਂਟ ਵੱਲੋਂ ਕਾਰਡ ਬਣਾਏ ਜਾਂਦੇ ਸੀ ਅਤੇ ਹੁਣ ਉਹ ਵੀ ਬੰਦ ਕਰ ਦਿੱਤੇ ਗਏ ਹਨ ਉਨ੍ਹਾਂ ਦੱਸਿਆ ਕਿ ਸਾਡੀਆਂ ਕਿਸਾਨਾਂ ਦੀਆਂ ਮੀਟਿੰਗਾਂ ਬੀਐਸਐਫ ਨਾਲ ਸਮੇਂ ਸਮੇਂ ਤੇ ਹੁੰਦੀਆਂ ਰਹਿੰਦੀਆਂ ਹਨ ਪਰ ਫੇਰ ਵੀ ਸਾਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
"ਕਈ-ਕਈ ਦਿਨਾਂ ਸਾਨੂੰ ਖੇਤਾਂ ਵਿੱਚ ਨਹੀਂ ਜਾਣ ਦਿੱਤਾ ਜਾਂਦਾ":ਜਦੋਂ ਕੋਈ ਘਟਨਾ ਪੁਲਿਸ ਵੱਲੋਂ ਘਰਾਂ ਦੀ ਚੈਕਿੰਗ ਇਸ ਤਰ੍ਹਾਂ ਕੀਤੀ ਜਾਂਦੀ ਹੈ ਕਿ ਜਿਵੇਂ ਉਹ ਸਾਮਾਨ ਖ਼ੁਦ ਹੀ ਰੱਖ ਕੇ ਆਏ ਹੋਣ ਅਤੇ ਉਸ ਵਿਚ ਸਾਨੂੰ ਦੋਸ਼ੀ ਬਣਾ ਦਿੱਤਾ ਜਾਂਦਾ ਹੈ ਤੇ ਬੀਐਸਐਫ ਵੱਲੋਂ ਡੰਡਾ ਸਾਡੇ ਉੱਤੇ ਹੀ ਚੁੱਕ ਲਿਆ ਜਾਂਦਾ ਹੈ। ਜਿਸ ਨਾਲ ਪੰਦਰਾਂ-ਪੰਦਰਾਂ ਦਿਨ ਸਾਨੂੰ ਜ਼ਮੀਨਾਂ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਇਸ ਨਾਲ ਫਸਲਾਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ। ਉਨ੍ਹਾਂ ਸਰਕਾਰ ਅੱਗੇ ਮੰਗ ਕੀਤੀ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਅਤੇ ਸਾਨੂੰ ਮੁੱਢਲੀ ਸਹਾਇਤਾ ਆਦਿ ਦਿੱਤੀਆਂ ਜਾਣ।
ਇਹ ਵੀ ਪੜ੍ਹੋ :ਪੂਰਨੀਆ 'ਚ ਸੜਕ ਹਾਦਸੇ ਦੌਰਾਨ ਕਈ ਲੋਕਾਂ ਦੀ ਮੌਤ