ਫਿਰੋਜ਼ਪੁਰ: ਪੰਜਾਬ ਹਰਿਆਣਾ ਅਤੇ ਉੱਤਰ ਭਾਰਤ ਦੇ ਕਈ ਹਿੱਸਿਆਂ ਵਿਚ ਠੰਡ ਆਪਣਾ ਕਹਿਰ ਵਿਖਾ ਰਹੀ ਹੈ।ਸ਼ੀਤ ਲਹਿਰ ਨੇ ਕਾਂਬਾ ਛੇੜਿਆ ਹੋਇਆ ਹੈ।ਸੰਘਣੀ ਧੁੰਦ ਅਤੇ ਕੋਹਰਾ ਮੁਸ਼ਕਿਲਾਂ ਵਿਚ ਹੋਰ ਵੀ ਵਾਧਾ ਕਰ ਰਹੇ ਹਨ। ਸੜਕਾਂ ਉੱਤੇ ਵਿਜ਼ੀਬਿਲਟੀ ਨਾ ਦੇ ਬਰਾਬਰ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਜੇ ਆਉਂਦੇ ਕੁਝ ਦਿਨ ਧੁੰਦ ਤੋਂ ਨਿਜਾਤ ਨਹੀਂ ਮਿਲੇਗੀ ਅਤੇ ਸ਼ੀਤ ਲਹਿਰ ਦਾ ਪ੍ਰਕੋਪ ਵੀ ਬਰਕਰਾਰ ਰਹਿ ਸਕਦਾ ਹੈ। ਇਸ ਵਿਚਕਾਰ ਫਿਰੋਜ਼ਪੁਰ ਵਿੱਚ ਵੀ ਲੋਕ ਠੰਢ ਤੋਂ ਪਰੇਸ਼ਾਨ (People are disturbed by severe cold in Ferozepur) ਦਿਖਾਈ ਦਿੱਤੇ। ਰੇਲ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਦਾ ਕਹਿਣਾ ਹੈ ਕਿ ਠੰਢ ਅਤੇ ਧੁੰਦ ਕਾਰਨ ਟਰੇਨਾਂ ਲੇਟ ਹੋ ਰਹੀਆਂ ਹਨ ਜਿਸ ਕਾਰਨ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਜ਼ਿਆਦਾ ਠੰਡ ਦਾ ਫ਼ਸਲਾਂ ਉੱਤੇ ਪੈ ਸਕਦਾ ਬੁਰਾ ਅਸਰ: ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਜਿੰਨੀ ਜ਼ਿਆਦਾ ਠੰਡ ਪੈ ਰਹੀ ਹੈ ਇੰਨਾ ਠੰਡ ਫ਼ਸਲਾਂ ਨੂੰ ਨੁਕਸਾਨ ਪਹੁੰਚਾ (Crops are getting damaged due to cold) ਸਕਦੀ ਹੈ।ਕਣਕ, ਛੋਲੇ ਅਤੇ ਸਰੋਂ ਦੀ ਫ਼ਸਲਾ ਖਰਾਬ ਹੋ ਸਕਦੀ ਹੈ। ਕਿਉਂਕਿ ਇਹਨਾਂ ਫ਼ਸਲਾਂ ਨੂੰ 48 ਘੰਟੇ ਤੋਂ ਜ਼ਿਆਦਾ ਲਗਾਤਾਰ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਫ਼ਸਲਾਂ ਦੇ ਝਾੜ ਉੱਤੇ ਅਸਰ (Effect on crop yield) ਪੈਂਦਾ ਹੈ।
ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਮੌਸਮ ਦਾ ਹਾਲ: ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ (Meteorological Center Chandigarh) ਦੇ ਅਨੁਸਾਰ ਬਠਿੰਡਾ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਰਿਕਾਰਡ ਕੀਤਾ ਗਿਆ।ਬਠਿੰਡਾ ਵਿਚ ਘੱਟ ਤੋਂ ਘੱਟ ਤਾਪਮਾਨ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਰਾਜਧਾਨੀ ਚੰਡੀਗੜ੍ਹ ਵਿਚ ਤਾਪਮਾਨ 6.9 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿਚ 5.0 ਡਿਗਰੀ ਸੈਲਸੀਅਸ, ਲੁਧਿਆਣਾ 6.6 ਡਿਗਰੀ ਸੈਲਸੀਅਸ, ਪਟਿਆਲਾ 6.9 ਡਿਗਰੀ ਸੈਲਸੀਅਸ, ਪਠਾਨਕੋਟ 7.9 ਡਿਗਰੀ ਸੈਲਸੀਅਸ, ਫਰੀਦਕੋਟ 4.4 ਡਿਗਰੀ ਸੈਲਸੀਅਸ।