ਫਿਰੋਜ਼ਪੁਰ: ਪੰਜਾਬ ਸਰਕਾਰ ਵੱਲੋਂ 1 ਫਰਵਰੀ ਤੋਂ ਸਾਰੇ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਜਿਸ ਦੇ ਰੋਸ ਵੱਜੋਂ ਸ਼ਹੀਦ ਉਧਮ ਸਿੰਘ ਚੌਂਕ ਵਿਖੇ ਮਾਪਿਆਂ ਨੇ ਹੱਥਾਂ ਵਿੱਚ ਬੈਨਰ ਫੜ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਿਨਾਂ ਸੋਚੇ ਸਮਝੇ ਸਕੂਲ ਖੋਲ੍ਹਣ ਦਾ ਫੈਸਲਾ ਲੈ ਲਿਆ ਹੈ, ਜਦਕਿ ਅਜੇ ਕੋਰੋਨਾ ਖ਼ਤਮ ਨਹੀਂ ਹੋਇਆ।
ਸਕੂਲ ਖੋਲ੍ਹੇ ਜਾਣ ਦਾ ਮਾਪਿਆਂ ਨੇ ਕੀਤਾ ਵਿਰੋਧ - ਆਪਣੇ ਬੱਚੇ ਸਕੂਲ ਨਹੀਂ ਭੇਜ ਸਕਦੇ
ਮਾਪਿਆਂ ਨੇ ਕਿਹਾ ਕੀ ਪਹਿਲਾਂ ਸਰਕਾਰ ਐਲਾਨ ਕਰੇ ਕੀ ਕੋਰੋਨਾ ਖ਼ਤਮ ਹੋ ਚੁੱਕਾ ਹੈ, ਅਸੀਂ ਫੇਰ ਹੀ ਆਪਣੇ ਬੱਚੇ ਸਕੂਲ ਭੇਜਾਂਗੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਜਿਹੇ ਹਲਾਤਾਂ ’ਚ ਅਸੀਂ ਆਪਣੇ ਬੱਚੇ ਸਕੂਲ ਨਹੀਂ ਭੇਜ ਸਕਦੇ। ਕਿਉਂਕਿ ਸਰਕਾਰ ਨੇ ਨਾ ਤਾਂ ਸਕੂਲਾਂ ਦਾ ਜਾਇਜ਼ਾ ਲਿਆ ਹੈ ਤੇ ਨਾ ਹੀ ਸਕੂਲਾਂ ’ਚ ਕੋਰੋਨਾ ਦੇ ਬਚਾਅ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਤਸਵੀਰ
‘ਸਰਕਾਰ ਐਲਾਨ ਕਰੇ ਕੀ ਕੋਰੋਨਾ ਹੋ ਚੁੱਕਾ ਹੈ ਖ਼ਤਮ’ !
ਮਾਪਿਆਂ ਨੇ ਕਿਹਾ ਕੀ ਪਹਿਲਾਂ ਸਰਕਾਰ ਐਲਾਨ ਕਰੇ ਕੀ ਕੋਰੋਨਾ ਖ਼ਤਮ ਹੋ ਚੁੱਕਾ ਹੈ, ਅਸੀਂ ਫੇਰ ਹੀ ਆਪਣੇ ਬੱਚੇ ਸਕੂਲ ਭੇਜਾਂਗੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅਜਿਹੇ ਹਲਾਤਾਂ ’ਚ ਅਸੀਂ ਆਪਣੇ ਬੱਚੇ ਸਕੂਲ ਨਹੀਂ ਭੇਜ ਸਕਦੇ। ਕਿਉਂਕਿ ਸਰਕਾਰ ਨੇ ਨਾ ਤਾਂ ਸਕੂਲਾਂ ਦਾ ਜਾਇਜ਼ਾ ਲਿਆ ਹੈ ਤੇ ਨਾ ਹੀ ਸਕੂਲਾਂ ’ਚ ਕੋਰੋਨਾ ਦੇ ਬਚਾਅ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਬੱਚਿਆਂ ਦੀਆਂ ਆਨਲਾਈਨ ਜਮਾਤਾਂ ਹੀ ਲਗਾਈਆਂ ਜਾਣ ਜਦੋਂ ਤਕ ਕੋਰੋਨਾ ਖ਼ਤਮ ਨਹੀਂ ਹੋ ਜਾਂਦਾ।