ਲੜਕੇ ਤੇ ਲੜਕੀਆਂ ਦਾ ਸਕੂਲ ਇੱਕਠਾ ਕਰਨ 'ਤੇ ਕੁੜੀਆਂ ਦੇ ਮਾਪਿਆਂ ਵੱਲੋਂ ਸਰਕਾਰ ਨੂੰ ਅਪੀਲ ਫਿਰੋਜ਼ਪੁਰ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਬਾਹਰ ਅੱਜ ਬੱਚੀਆਂ ਦੇ ਮਾਪੇ ਇਕੱਠੇ ਹੋਏ ਅਤੇ ਆਪਣਾ ਗੁੱਸਾ ਜ਼ਾਹਰ ਕੀਤਾ। ਸਰਕਾਰ ਵੱਲੋਂ ਪੰਜਾਬ ਦੇ ਕਈ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਵਿੱਚ ਸ਼ਾਮਲ ਕੀਤੇ ਗਏ ਹਨ। ਇਸ ਤਹਿਤ ਫਿਰੋਜ਼ਪੁਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਸਕੂਲ ਵਿੱਚ 6ਵੀਂ ਜਮਾਤ ਤੱਕ ਲੜਕੀਆਂ ਦਾ ਦਾਖਲਾ ਬੰਦ ਕਰ ਦਿੱਤਾ ਗਿਆ ਹੈ। 6ਵੀਂ ਜਮਾਤ ਤੋਂ 8ਵੀਂ ਜਮਾਤ ਤੱਕ ਲੜਕੀਆਂ ਨੂੰ ਸਰਕਾਰੀ (ਲੜਕਿਆਂ) ਸਕੂਲ ਵਿੱਚ ਸ਼ਿਫਟ ਕੀਤਾ ਜਾਣਾ ਹੈ।
70 ਵਿਦਿਆਰਥੀ ਇੱਕ ਜਮਾਤ 'ਚ :ਸਥਾਨਕ ਵਾਸੀ ਤੇ ਵਿਦਿਆਰਥਣ ਦੇ ਪਿਤਾ ਅਮਰ ਸਿੰਘ ਨੇ ਕਿਹਾ ਇਸ ਸਕੂਲ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਹੈ। ਉਲਟਾ ਸਰਕਾਰ ਨੂੰ ਇਸ ਸਕੂਲ ਵਿੱਚ ਹੋਰ ਅਧਿਆਪਿਕ ਰੱਖਣ ਦੀ ਲੋੜ ਹੈ, ਬਜਾਏ ਕਿ ਇਸ ਲੜਕੀਆਂ ਵਾਲੇ ਸਕੂਲ ਨੂੰ ਲੜਕਿਆਂ ਦੇ ਸਕੂਲ ਵਿੱਚ ਸ਼ਿਫਟ ਕਰਨ ਦੇ। ਉਨ੍ਹਾਂ ਕਿ ਇੱਥੇ ਇੱਕ ਅਧਿਆਪਕ 70 ਬੱਚਿਆਂ ਨੂੰ ਪੜਾਉਂਦਾ ਹੈ, ਜੋ ਕਿ ਗ਼ਲਤ ਹੈ। ਇਕ ਜਮਾਤ ਜਾਂ ਇਕ ਅਧਿਆਪਿਕ ਕੋਲ 35 ਬੱਚੇ ਹੋਣੇ ਚਾਹੀਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸਾਡੀਆਂ ਕੁੜੀਆਂ ਇਸ ਸਕੂਲ ਵਿੱ ਪੜ੍ਹਦੀਆਂ ਹਨ, ਸਾਨੂੰ ਸੇਫਟੀ ਲੱਗਦੀ ਹੈ। ਪਰ, ਹੁਣ ਇਸ ਸਕੂਲ ਨੂੰ ਲੜਕਿਆਂ ਦੇ ਸਕੂਲ ਵਿੱਚ ਸ਼ਾਮਲ ਕਰਨਾ ਸਰਕਾਰ ਦਾ ਫੈਸਲਾ ਗ਼ਲਤ ਹੈ।
ਲੜਕੇ-ਲੜਕੀਆਂ ਦਾ ਇੱਕਠੇ ਪੜ੍ਹਣਾ ਮੰਨਜ਼ੂਰ ਨਹੀਂ :ਕੁੜੀਆਂ ਦੇ ਮਾਂਪਿਓ ਨੇ ਕਿਹਾ ਕਿ ਇਹ ਸਕੂਲ ਸਿਰਫ ਲੜਕੀਆਂ ਲਈ ਹੈ, ਜੋ ਕਿ ਬਹੁਤ ਸਾਲ ਪੁਰਾਣਾ ਹੈ। ਇੱਥੇ ਸਾਡੀਆਂ ਕੁੜੀਆਂ ਦੂਰੋਂ-ਦੂਰੋਂ ਪੜ੍ਹਣ ਆਉਂਦੀਆਂ ਹਨ। ਇਸ ਕਾਰਨ ਕੋਈ ਡਰ ਨਹੀਂ ਸੀ। ਪਰ, ਜੇਕਰ ਹੁਣ ਸਕੂਲ ਲੜਕਿਆਂ ਦੇ ਸਕੂਲ ਵਿੱਚ ਸ਼ਾਮਲ ਹੋ ਜਾਵੇਗਾ, ਤਾਂ ਸਾਡੀਆਂ ਕੁੜੀਆਂ ਨੂੰ ਲੜਕਿਆਂ ਵਾਲੇ ਸਕੂਲ ਵਿੱਚ ਪੜ੍ਹਣਾ ਪਵੇਗਾ, ਜੋ ਕਿ ਅੱਜ ਕੱਲ੍ਹ ਦੇ ਮਾਹੌਲ ਨੂੰ ਵੇਖਦੇ ਹੋਏ ਸਾਨੂੰ ਆਪਣੀਆਂ ਬੱਚੀਆਂ ਲਈ ਸੁਰੱਖਿਅਤ ਨਹੀਂ ਲੱਗ ਰਿਹਾ ਹੈ।
ਧੀਆਂ ਦੇ ਮਾਂਪਿਆ ਦੀ ਸਰਕਾਰ ਨੂੰ ਅਪੀਲ : ਸਕੂਲ ਵਿੱਚ ਪੜ੍ਹਣ ਵਾਲੀਆਂ ਵਿਦਿਆਰਥਣਾਂ ਦੇ ਪਰਿਵਾਰਿਕ ਮੈਂਬਰਾਂ ਅਨੂ, ਸ਼ਰੂਤੀ, ਲਵਜੋਤ ਕੌਰ ਤੇ ਅਮਰ ਸਿੰਘ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪੁਰਾਣੇ ਸਕੂਲ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਨਾ ਕਰਨ। ਉਹ ਚਾਹੁੰਦੇ ਹਨ ਕਿ ਸਾਡੀਆਂ ਕੁੜੀਆਂ ਇਸੇ ਸਕੂਲ ਵਿੱਚ ਪੜ੍ਹਣ, ਲੜਕਿਆਂ ਵਾਲੇ ਸਕੂਲ ਵਿੱਚ ਜਾ ਕੇ ਨਾ ਪੜ੍ਹਨ। ਇਕ ਵਿਦਿਆਰਥਣ ਦੀ ਮਾਂ ਨੇ ਕਿਹਾ ਕਿ ਉਹ ਖੁਦ ਇਸੇ ਸਕੂਲ ਵਿੱਚ ਪੜ੍ਹੀ ਹੈ ਅਤੇ ਇਹ ਸਕੂਲ ਕੁੜੀਆਂ ਲਈ ਕਾਫੀ ਸੁਰੱਖਿਅਤ ਹੈ। ਇਸ ਲਈ ਸਰਕਾਰ ਨੂੰ ਸਾਲਾਂ ਪੁਰਾਣੇ ਸਕੂਲ ਨੂੰ ਉੰਝ ਹੀ ਚੱਲਣ ਦੇਣਾ ਚਾਹੀਦਾ ਹੈ, ਜਿਵੇਂ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ।
ਇਹ ਵੀ ਪੜ੍ਹੋ:Harsimrat Kaur Badal on CM Mann: "ਜੇ ਭਗਵੰਤ ਮਾਨ ਕੋਲ ਸੁਰੱਖਿਆ ਨਾ ਹੁੰਦੀ, ਗੈਂਗਸਟਰਾਂ ਨੇ ਸਭ ਤੋਂ ਪਹਿਲਾਂ ਇਹਨੂੰ ਫੜਨਾ ਸੀ"