ਫ਼ਿਰੋਜ਼ਪੁਰ: ਫ਼ੂਡ ਸਪਲਾਈ ਮਹਿਕਮੇ ਨੇ ਤੰਦਰੁਸਤ ਪੰਜਾਬ ਨਾਮ ਦੀ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਚਲਦੇ ਮਹਿਕਮੇ ਦੀ ਟੀਮ ਖਾਣ-ਪੀਣ ਵਾਲੀਆਂ ਵਸਤਾਂ ਦੇ ਸੈਂਪਲ ਭਰਦੀ ਹੈ। ਇਸੇ ਕੜੀ ਦੇ ਤਹਿਤ ਮਹਿਕਮੇ ਦੀ ਟੀਮ ਨੂੰ ਸ਼ਿਕਾਇਤ ਮਿਲੀ ਸੀ ਕਿ ਸ਼ਹਿਰ ਦੀ ਇੱਕ ਦੁਕਾਨ 'ਤੇ ਭਾਰੀ ਮਾਤਰਾ ਵਿਚ ਪਨੀਰ ਬਣਇਆ ਜਾਂਦਾ ਹੈ ਪਰ ਜਿਨ੍ਹਾਂ ਪਨੀਰ ਬਣਦਾ ਹੈ ਓਨ੍ਹਾਂ ਦੁੱਧ ਉਸ ਦੁਕਾਨ ਤੇ ਨਹੀਂ ਲਿਆ ਜਾਂਦਾ।
ਘੱਟ ਦੁੱਧ ਤੋਂ ਵੱਧ ਪਨੀਰ ਬਣਾਉਣ ਵਾਲਾ ਕਾਬੂ - punjabi news
ਫ਼ੂਡ ਸਪਲਾਈ ਮਹਿਕਮੇ ਨੇ ਤੰਦਰੁਸਤ ਪੰਜਾਬ ਨਾਮ ਦੀ ਮੁਹਿੰਮ ਦੇ ਤਹਿਤ ਇੱਕ ਦੁਕਾਨ 'ਤੇ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਵਿੱਚ 2 ਕਵਿੰਟਲ 40 ਕਿੱਲੋ ਪਨੀਰ ਫੜ੍ਹਿਆ ਗਿਆ।
ਫ਼ੋਟੋ
ਇਹ ਵੀ ਪੜ੍ਹੋ: ਡੇਂਗੂ ਨਾਲ ਨਜਿੱਠਣ ਲਈ ਸਿਹਤ ਵਿਭਾਗ ਤਿਆਰ, ਵੇਖੋ ਪੁਖ਼ਤਾ ਪ੍ਰਬੰਧ
ਇਸੇ ਸ਼ਿਕਾਇਤ ਦੇ ਅਧਾਰ 'ਤੇ ਟੀਮ ਨੇ ਛਾਪੇਮਾਰੀ ਕੀਤੀ ਅਤੇ ਉਥੇ ਤਿਆਰ ਪਨੀਰ ਦੀ ਮਾਤਰਾ 2 ਕਵਿੰਟਲ 40 ਕਿੱਲੋ ਮਿਲੀ ਅਤੇ ਇਸ ਪਨੀਰ ਨੂੰ ਬਨਾਣ ਲਈ 1500 ਕਿੱਲੋ ਦੁੱਧ ਦੀ ਲੋੜ ਹੈ ਪਰ ਦੁੱਧ ਦੀ ਐਨੀ ਸਪਲਾਈ ਦੁਕਾਨਦਾਰ ਸਾਬਤ ਨਹੀਂ ਕਰ ਸਕਿਆ। ਇਸ ਲਈ ਪਨੀਰ ਨੂੰ ਸੀਲ ਕਰਕੇ ਜਾਂਚ ਲਈ ਲੈਬੋਰਟਰੀ ਵਿਚ ਭੇਜ ਦਿੱਤਾ।