ਫਿਰੋਜ਼ਪੁਰ: ਹੁਸੈਨੀਵਾਲਾ ਭਾਰਤ-ਪਾਕਿਸਤਾਨ ਸਰਹੱਦੀ ਜਾਂਚ ਚੌਕੀ ਐਚ ਕੇ ਟਾਵਰ ਨੇੜੇ ਪਾਕਿ ਵਾਲੇ ਪਾਸੇ ਇੱਕ ਡਰੋਨ ਨੂੰ 5 ਬਾਰ ਉਡਾਣ ਭਰਦੇ ਹੋਏ ਵੇਖਿਆ ਗਿਆ ਹੈ। ਇਸ ਦੌਰਾਨ ਇਹ ਡਰੋਨ ਇੱਕ ਵਾਰ ਭਾਰਤੀ ਸਰਹੱਦ ਵਿੱਚ ਵੀ ਦਾਖ਼ਲ ਹੋਇਆ। ਇਹ ਡਰੋਨ ਰਾਤ 10 ਵਜੇ ਤੋਂ 10:40 ਤੱਕ ਪਾਕਿਸਤਾਨ ਤੋਂ ਉਡਾਣ ਭਰਦਾ ਰਿਹਾ ਅਤੇ ਮੁੜ 12.25 'ਤੇ ਪਾਕਿਸਤਾਨ ਤੋਂ ਉਡਾਇਆ ਗਿਆ। ਇਸ ਦੌਰਾਨ ਇਹ ਡਰੋਨ ਭਾਰਤੀ ਸਰਹੱਦ ਵਿੱਚ ਵੀ ਦਾਖਲ ਹੁੰਦਾ ਹੋਇਆ ਵੇਖਿਆ ਗਿਆ, ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ।
ਭਾਰਤੀ ਸਰਹੱਦ 'ਚ ਉਡਦਾ ਵੇਖਿਆ ਗਿਆ ਪਾਕਿਸਤਾਨੀ ਡਰੋਨ, ਅਲਰਟ ਜਾਰੀ - Ferozepur news in punjabi
ਹੁਸੈਨੀਵਾਲਾ ਭਾਰਤ-ਪਾਕਿਸਤਾਨ ਸਰਹੱਦੀ ਖੇਤਰ 'ਚ ਪਾਕਿ ਵਾਲੇ ਪਾਸੇ ਇੱਕ ਡਰੋਨ ਨੂੰ ਉਡਾਣ ਭਰਦੇ ਹੋਏ ਵੇਖਿਆ ਗਿਆ ਹੈ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ।
ਇਸ ਬਾਰੇ ਜਾਣਕਾਰੀ ਮਿਲਦੇ ਹੀ ਬੀਐਸਐਫ਼, ਪੰਜਾਬ ਪੁਲਿਸ ਤੇ ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ ਨੇ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ। ਬੀਐਸਐਫ਼, ਪੰਜਾਬ ਪੁਲਿਸ ਤੇ ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਹੈ। ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਤੇ ਪਾਕਿਸਤਾਨ ਨੇ ਇਸ ਡਰੋਨ ਰਾਹੀਂ ਭਾਰਤ ਨੂੰ ਹਥਿਆਰ ਜਾਂ ਨਸ਼ੇ ਦੀ ਕੋਈ ਖੇਪ ਨਾ ਭੇਜੀ ਹੋਵੇ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਵੀ ਡਰੋਨ ਰਾਹੀ ਪਾਕਿਸਤਾਨ ਤੋਂ ਭਾਰਤ ਭੇਜੀ ਹਥਿਆਰਾਂ ਦੀ ਇੱਕ ਵੱਡੀ ਖੇਪ ਨੂੰ ਬਰਾਮਦ ਕੀਤਾ ਗਿਆ ਸੀ। ਇਸ ਮਾਮਲੇ 'ਚ ਤਰਨਤਾਰਨ ਦੇ ਪਿੰਡ ਚੋਹਲਾ ਸਾਹਿਬ ਤੋਂ ਖ਼ਾਲਿਸਤਾਨ ਜਿੰਦਾਬਾਦ ਫੋਰਸ ਦੇ ਚਾਰ ਦਹਿਸ਼ਤਗਰਦਾਂ ਨੂੰ ਗਿਰਫਤਾਰ ਕੀਤਾ ਗਿਆ ਸੀ। ਇਸ ਦੌਰਾਨ ਜਾਂਚ ਏਜੰਸੀਆਂ ਨੇ ਇਸ ਮਾਮਲੇ ਦੀ ਜਾਂਚ ਵਿੱਚ ਪਾਇਆ ਕਿ ਇਹ ਹਥਿਆਰ, ਜਾਅਲੀ ਕਰੰਸੀ ਤੇ ਸਾਰਾ ਸਮਾਨ ਦਹਿਸ਼ਤਗਰਦਾਂ ਨੇ ਭਾਰਤ-ਪਾਕਿਸਤਾਨ ਸਰਹੱਦ ਪਾਰ ਤੋਂ ਇੱਕ ਡਰੋਨ ਰਾਹੀਂ ਭੇਜਿਆ ਸੀ।
ਅਟਾਰੀ ਸਰਹੱਦ ਕੋਲ ਇੱਕ ਹੋਰ ਪਾਕਿਸਤਾਨੀ ਡਰੋਨ ਬਰਾਮਦ