ਫਿਰੋਜ਼ਪੁਰ: ਹੁਸੈਨੀਵਾਲਾ ਭਾਰਤ-ਪਾਕਿਸਤਾਨ ਸਰਹੱਦ 'ਚ ਇੱਕ ਵਾਰ ਮੁੜ ਤੋਂ ਸ਼ੱਕੀ ਡਰੋਨ ਨੂੰ ਉਡਦੇ ਹੋਏ ਵੇਖਿਆ ਗਿਆ ਹੈ। ਇਸ ਸ਼ੱਕੀ ਡਰੋਨ ਨੂੰ ਵੇਖਣ ਤੋਂ ਬਾਅਦ ਲੋਕਾਂ ਨੇ ਇਸ ਦੀ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ। ਸ਼ੱਕੀ ਡਰੋਨ ਦੇ ਉਡਾਣ ਭਰਨ ਦੀ ਖ਼ਬਰ ਤੋਂ ਬਾਅਦ ਤੋਂ ਹੀ ਬੀਐਸਐਫ਼, ਪੰਜਾਬ ਪੁਲਿਸ ਤੇ ਦੇਸ਼ ਦੀਆਂ ਹੋਰ ਸੁਰੱਖਿਆ ਏਜੰਸੀਆਂ ਸਖ਼ਤੇ 'ਚ ਆ ਗਈਆਂ ਹਨ। ਜਾਣਕਾਰੀ ਮੁਤਾਬਕ ਇਸ ਸ਼ੱਕੀ ਡਰੋਨ ਨੂੰ ਮੰਗਲਵਾਰ ਸ਼ਾਮ ਨੂੰ 7.20 ਤੇ ਸਰਹੱਦੀ ਪਿੰਡ ਕਾਲੂਵਾਲਾ ਅਤੇ ਰਾਤ 10.30 ਵਜੇ ਪਿੰਡ ਟੇਢੀਵਾਲਾ 'ਚ ਉਡਦੇ ਹੋਏ ਵੇਖਿਆ ਗਿਆ ਹੈ।
ਭਾਰਤ-ਪਾਕਿ ਸਰਹੱਦ 'ਤੇ ਇੱਕ ਵਾਰ ਮੁੜ ਵੇਖਿਆ ਗਿਆ ਪਾਕਿਸਤਾਨੀ ਡਰੋਨ - Indo Pak border news
ਹੁਸੈਨੀਵਾਲਾ ਭਾਰਤ-ਪਾਕਿਸਤਾਨ ਸਰਹੱਦ 'ਚ ਇੱਕ ਵਾਰ ਮੁੜ ਤੋਂ ਸ਼ੱਕੀ ਡਰੋਨ ਨੂੰ ਉਡਦੇ ਹੋਏ ਵੇਖਿਆ ਗਿਆ ਹੈ। ਇਸ ਸ਼ੱਕੀ ਡਰੋਨ ਨੂੰ ਵੇਖਣ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਇਸ ਦੀ ਵੀਡੀਓ ਬਣਾ ਲਈ।
ਫ਼ੋਟੋ।
ਦੱਸਣਯੋਗ ਹੈ ਕਿ ਮੰਗਲਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦੀ ਜਾਂਚ ਚੌਕੀ ਐਚ ਕੇ ਟਾਵਰ ਨੇੜੇ ਪਾਕਿ ਵਾਲੇ ਪਾਸੇ ਇੱਕ ਡਰੋਨ ਨੂੰ 5 ਵਾਰ ਉਡਾਣ ਭਰਦੇ ਹੋਏ ਵੇਖਿਆ ਗਿਆ ਸੀ। ਇਸ ਦੌਰਾਨ ਇਹ ਡਰੋਨ ਇੱਕ ਵਾਰ ਭਾਰਤੀ ਸਰਹੱਦ ਵਿੱਚ ਵੀ ਦਾਖ਼ਲ ਹੋਇਆ ਸੀ। ਇਹ ਡਰੋਨ ਰਾਤ 10 ਵਜੇ ਤੋਂ 10:40 ਤੱਕ ਪਾਕਿਸਤਾਨ ਤੋਂ ਉਡਾਣ ਭਰਦਾ ਰਿਹਾ ਅਤੇ ਮੁੜ 12.25 'ਤੇ ਪਾਕਿਸਤਾਨ ਤੋਂ ਉਡਾਇਆ ਗਿਆ ਸੀ। ਇਸ ਦੌਰਾਨ ਇਹ ਡਰੋਨ ਭਾਰਤੀ ਸਰਹੱਦ ਵਿੱਚ ਵੀ ਦਾਖਲ ਹੁੰਦਾ ਹੋਇਆ ਵੇਖਿਆ ਗਿਆ ਸੀ।