ਫਿਰੋਜ਼ਪੁਰ:ਪੰਜਾਬ ਦਾ ਬਹੁਤਾ ਇਲਾਕਾ ਪਾਕਿਸਤਾਨ ਦੀ ਸਰਹੱਦ ਨਾਲ ਲੱਗਦਾ ਹੈ ਤੇ ਇਸ ਕਾਰਨ ਬਹੁਤ ਸਾਰੇ ਪਾਕਿਸਾਤਨੀ ਗਲਤੀ ਨਾਲ ਭਾਰਤ ਪੰਜਾਬ ਦੀ ਹੱਦ ਵਿੱਚ ਐਂਟਰ ਹੋ ਜਾਂਦੇ ਹਨ। ਉਥੇ ਹੀ ਦੇਰ ਰਾਤ ਇੱਕ ਪਾਕਿਸਤਾਨੀ ਬੱਚਾ ਵੀ ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਭਾਰਤ ਵਿੱਚ ਦਾਖਲ ਹੋ ਗਿਆ। ਬੱਚੇ ਦੀ ਉਮਰ ਕਰੀਬ 3 ਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜੋ:ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲੀ ਧਮਕੀ !
ਗਲਤੀ ਨਾਲ ਭਾਰਤ ਪਹੁੰਚਿਆ ਛੋਟਾ ਬੱਚਾ ਦੱਸ ਦਈਏ ਕਿ ਜਦੋਂ ਇਹ ਬੱਚਾ ਭਾਰਤ ਦੀ ਹੱਦ ਵਿੱਚ ਐਂਟਰੀ ਕਰ ਗਿਆ ਤਾਂ ਡਿਊਟੀ 'ਤੇ ਚੌਕਸ ਬਾਰਡਰ ਗਾਰਡਾਂ ਨੇ ਬੱਚੇ ਦੀ ਹਰਕਤ ਵੇਖੀ ਅਤੇ ਉਸ ਨੂੰ ਅੱਗੇ ਆਉਣ ਦਿੱਤਾ। ਜਦੋਂ ਬੱਚਾ ਅੱਗੇ ਆਇਆ ਤਾਂ ਡਿਊਟੀ ’ਤੇ ਤੈਨਾਤ ਗਾਰਡਾਂ ਨੇ ਬੱਚੇ ਨੂੰ ਚੁੱਕ ਲਿਆ ਤੇ ਸੁਰੱਖਿਆ ਜਗ੍ਹਾ ’ਤੇ ਲੈ ਗਏ।
ਗਲਤੀ ਨਾਲ ਭਾਰਤ ਪਹੁੰਚਿਆ ਛੋਟਾ ਬੱਚਾ ਬੱਚਾ ਛੋਟਾ ਹੋਣ ਕਾਰਨ ਆਪਣਾ ਨਾਂ ਜਾਂ ਪਤਾ ਨਹੀਂ ਦੱਸ ਸਕਿਆ, ਉਸ ਦੇ ਮੂੰਹ ਵਿੱਚੋਂ ਸਿਰਫ਼ ਪਾਪਾ ਸ਼ਬਦ ਹੀ ਨਿਕਲ ਰਿਹਾ ਸੀ ਤੇ ਉਹ ਬਹੁਤ ਡਰਿਆ ਹੋਇਆ ਸੀ। ਸਰਹੱਦੀ ਗਾਰਡਾਂ ਨੇ ਉਸ ਦੇ ਖਾਣ-ਪੀਣ ਦਾ ਪ੍ਰਬੰਧ ਕੀਤਾ। ਉਥੇ ਹੀ ਬਿਨਾਂ ਦੇਰੀ ਕਰਦੇ ਹੋਏ ਭਾਰਤੀ ਜਵਾਨਾਂ ਨੇ ਪਾਕਿਸਤਾਨੀ ਰੇਂਜਰ ਨਾਲ ਸਬੰਧ ਸਥਾਪਿਤ ਕੀਤਾ ਅਤੇ ਇੱਕ ਵਿਛੜੇ ਬੱਚੇ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ।
ਗਲਤੀ ਨਾਲ ਭਾਰਤ ਪਹੁੰਚਿਆ ਛੋਟਾ ਬੱਚਾ ਇਹ ਵੀ ਪੜੋ:ਡੈਪੂਟੇਸ਼ਨ ਦੀ ਚਰਚਾ ਵਿਚਾਲੇ DGP ਵੀ.ਕੇ ਭਵਰਾ ਵੱਲੋਂ ਛੁੱਟੀ ਦੀ ਮੰਗ !