ਦੱਸ ਦਈਏ ਕਿ ਫੜਿਆ ਗਿਆ ਪਾਕਿ ਨਾਗਰਿਕ ਮਾਨਸਿਕ ਤੌਰ 'ਤੇ ਪਰੇਸ਼ਾਨ ਦੱਸਿਆ ਜਾ ਰਿਹੈ ਤੇ ਬੋਲਣ 'ਚ ਵੀ ਉਹ ਅਸਮਰਥ ਹੈ। ਪੁਲਿਸ ਦੀ ਮੰਨੀਏ ਤਾਂ ਅਗਲੇਰੀ ਜਾਂਚ ਲਈ ਬੀਐਸਐਫ ਦੇ ਅਧਿਕਾਰੀਆਂ ਨੇ ਪਾਕਿ ਨਾਗਰਿਕ ਨੂੰ ਉਨ੍ਹਾਂ ਦੇ ਕੋਲ ਭੇਜਿਆ।
BSF ਨੇ ਸਰਹੱਦ ਤੋਂ ਘੁਸਪੈਠ ਕਰਦਾ ਪਾਕਿ ਨਾਗਰਿਕ ਕੀਤਾ ਕਾਬੂ - punjab news
ਫਿਰੋਜ਼ਪੁਰ: ਫਿਰੋਜ਼ਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬੀਐਸਐਫ ਬਟਾਲੀਅਨ-136 ਨੇ ਬੀਓਪੀ ਉਲੂਕੇ ਦੇ ਨੇੜੇ ਘੁਸਪੈਠ ਕਰ ਰਹੇ ਇਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਹੈ।
ਪਾਕਿਸਤਾਨੀ ਨਾਗਰਕ
ਪੁਲਿਸ ਦਾ ਕਹਿਣੈ ਕਿ ਫੜ੍ਹੇ ਗਏ ਪਾਕਿ ਨਾਗਰਿਕ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ ਹੈ ਤੇ ਉਨ੍ਹਾਂ ਮੁਕੱਦਮਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।