ਫਿਰੋਜ਼ਪੁਰ:ਸਕੂਲ ਪ੍ਰਬੰਧਕਾਂ ਦੀਆਂ ਧੱਕੇਸ਼ਾਹੀਆਂ ਤੋਂ ਪ੍ਰੇਸ਼ਾਨ ਹੋਏ ਮਾਪਿਆਂ ਨੇ ਫਿ਼ਰੋਜ਼ਪੁਰ ਵਿਖੇ ਰੋਸ ਮਾਰਚ ਕੱਢਿਆ। ਜਿਥੇ ਸਕੂਲ ਪ੍ਰਬੰਧਕਾਂ ਵਿਰੁੱਧ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਮੰਗ ਦਿੱਤਾ ਗਿਆ। ਉਥੇ ਕਾਗਜ਼ੀ ਕਾਰਵਾਈ ਦੀ ਬਜਾਏ ਜ਼ਮੀਨੀ ਪੱਧਰ 'ਤੇ ਕਾਰਵਾਈ ਕਰਨ ਦੀ ਗੁਹਾਰ ਲਗਾਈ ਗਈ।
ਰੋਸ ਮਾਰਚ ਦੀ ਅਗਵਾਈ ਕਰਦਿਆਂ ਪੇਰੈਂਟਸ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਲਗਾਤਾਰ ਜਥੇਬੰਦੀ ਵੱਲੋਂ ਸਕੂਲਾਂ ਪ੍ਰਬੰਧਕਾਂ ਦੀ ਲੁੱਟ ਸਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ ਪਰ ਚਿੱਠੀ ਪੱਤਰ ਕੱਢਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ ਜਾ ਰਿਹਾ। ਜਿਸ ਕਰਕੇ ਸਕੂਲ ਪ੍ਰਬੰਧਕ ਹੁਣ ਮਾਪਿਆਂ ਨੂੰ ਡਿਫਾਲਟਰ ਕਹਿ ਕੇ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਕਰ ਰਹੇ ਹਨ।
ਰੋਹ ਜ਼ਾਹਿਰ ਕਰਦਿਆਂ ਮਾਪਿਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਪ੍ਰਾਈਵੇਟ ਸਕੂਲਾਂ ਵਿਰੁੱਧ ਕਾਰਵਾਈ ਨਹੀਂ ਕਰਦਾ। ਜਿਸ ਕਰਕੇ ਉਨ੍ਹਾਂ ਦੇ ਹੌਂਸਲੇ ਵਧਦੇ ਜਾ ਰਹੇ ਹਨ। ਉਹ ਲਗਾਤਾਰ ਫੀਸਾਂ ਉਗਰਾਹੁਣ ਦੇ ਨਾਲ-ਨਾਲ ਹੋਰ ਖਰਚਿਆਂ ਦੀ ਡਿਮਾਂਡ ਕਰ ਰਹੇ ਹਨ। ਜਿਸ ਨੂੰ ਪੂਰਾ ਕਰ ਪਾਉਣਾ ਕਾਫੀ ਔਖਾ ਹੈ।