ਫ਼ਿਰੋਜ਼ਪੁਰ: ਬੀਐੱਸਐਫ਼ ਵਲੋਂ ਫ਼ਿਰੋਜ਼ਪੁਰ ਵਿਖੇ ਭਾਰਤ-ਪਾਕਿਸਤਾਨ ਸਰਹੱਦ ਤੋਂ 1 ਵਿਅਕਤੀ ਨੂੰ ਸ਼ੱਕੀ ਹਾਲਾਤਾਂ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲੋਂ ਇੱਕ ਮੋਬਾਈਲ ਬਰਾਮਦ ਹੋਇਆ ਹੈ।
ਭਾਰਤ-ਪਾਕਿ ਸਰਹੱਦ ਤੋਂ ਸ਼ੱਕੀ ਹਾਲਾਤ 'ਚ 1 ਕਾਬੂ - ਫ਼ਿਰੋਜ਼ਪੁਰ
ਭਾਰਤ-ਪਾਕਿ ਸਰਹੱਦੀ ਫਿਰੋਜ਼ਪੁਰ ਦੇ ਪਿੰਡ ਅਲੀਕੇ ਤੋਂ 1 ਨੌਜਵਾਨ ਸ਼ੱਕੀ ਹਾਲਾਤਾਂ 'ਚ ਕਾਬੂ। ਬੀਐਸਐਫ਼ ਨੇ ਮੁਲਜ਼ਮ ਕੋਲੋਂ ਪੁੱਛ ਗਿੱਛ ਕਰਨ ਤੋਂ ਬਾਅਦ ਪੁਲਿਸ ਨੂੰ ਸੌਂਪਿਆ।
ਬੀਐਸਐਫ਼ ਦੀ 136 ਬਟਾਲੀਅਨ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਸੂਰਜ ਸਿੰਘ ਵਜੋਂ ਹੋਈ ਹੈ। ਇਸ ਨੂੰ ਸਰਹੱਦੀ ਪਿੰਡ ਅਲੀਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਐਸਐਫ਼ ਨੇ ਪੁੱਛਗਿੱਛ ਤੋਂ ਬਾਅਦ ਮੁਲਜ਼ਮ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਕੋਲੋਂ ਬਰਾਮਦ ਹੋਏ ਮੋਬਾਈਲ ਵਿੱਚ ਕੁੱਝ ਸ਼ੱਕੀ ਨੰਬਰ ਹਨ ਜਿਸ ਦੀ ਜਾਂਚ ਪੁਲਿਸ ਅਧਿਕਾਰੀਆਂ ਵਲੋਂ ਜਾਰੀ ਹੈ।
Last Updated : Mar 28, 2019, 3:41 PM IST