ਫਿਰੋਜ਼ਪੁਰ:ਪਿੰਡ ਲੇਲੀਵਾਲਾ ਵਿਖੇ ਇਕ ਸੋਨੂੰ ਨਾਮਕ ਨੌਜਵਾਨ ਨੂੰ ਗੱਡੀ ਦੇ ਲੈਣ ਦੇਣ ਦੇ ਮਾਮਲੇ ਵਿਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਪਹਿਲਾਂ ਉਨ੍ਹਾਂ ਦੀ ਲੜਾਈ ਹੋਈ ਸੀ ਅਤੇ ਪੁਲਿਸ ਬੁਲਾਉਣ 'ਤੇ ਮਾਮਲਾ ਠੰਢਾ ਹੋ ਗਿਆ ਸੀ ਪ੍ਰੰਤੂ ਨੌਜਵਾਨ ਨੂੰ ਮਾਰਨ ਵਾਲਿਆਂ ਨੇ ਫਿਰ ਦੁਬਾਰਾ ਵੰਗਾਰਿਆ ਅਤੇ ਗੋਲੀ ਮਾਰ ਕੇ ਮੌਕੇ 'ਤੇ ਮਾਰ ਦਿੱਤਾ ਹੈ।
ਮਾਮੂਲੀ ਤਕਰਾਰ ਨੂੰ ਲੈ ਕੇ ਚੱਲੀ ਗੋਲੀ, ਇਕ ਦੀ ਮੌਤ - ਪੁਲਿਸ ਅਧਿਕਾਰੀ
ਫਿਰੋਜ਼ਪੁਰ ਦੇ ਪਿੰਡ ਲੇਲੀਵਾਲਾ ਵਿਖੇ ਇਕ ਸੋਨੂੰ ਨਾਮਕ ਨੌਜਵਾਨ ਨੂੰ ਗੱਡੀ ਦੇ ਲੈਣ ਦੇਣ ਦੇ ਮਾਮਲੇ ਵਿਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮੂਲੀ ਤਕਰਾਰ ਨੂੰ ਲੈ ਕੇ ਚੱਲੀ ਗੋਲੀ, ਇਕ ਦੀ ਮੌਤ
ਇਸ ਬਾਰੇ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਗੱਡੀ ਅਤੇ ਪੈਸਿਆਂ ਦੇ ਲੈਣ ਦੇਣ ਦੇ ਮਾਮਲੇ ਤੋਂ ਲੜਾਈ ਹੋਈ ਸੀ ਜਿਸ ਵਿਚ ਚਾਰ ਵਿਅਕਤੀ ਫੱਟੜ ਹੋਏ ਹਨ ਅਤੇ ਇਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।ਪਰਿਵਾਰਕ ਮੈਂਬਰਾਂ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਗੋਲੀ ਲੱਗਣ ਮੌਕੇ ਪੁਲੀਸ ਮੌਜੂਦ ਸੀ ਇਸ ਸਬੰਧੀ ਪੁਲਿਸ ਅਧਿਕਾਰੀ ਨੇ ਇਨਕਾਰ ਕਰਦਿਆਂ ਕਿਹਾ ਕਿ ਉਸ ਮੌਕੇ ਪੁਲੀਸ ਮੌਜੂਦ ਨਹੀਂ ਸੀ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰ ਰਹੇ ਹਨ।