ਫਿਰੋਜ਼ਪੁਰ: ਜ਼ਿਲ੍ਹੇ ਦੇ ਪਿੰਡ ਬਗੇ ਕੇ ਪੀਪਲ ਵਿੱਚ ਐਨ.ਆਰ.ਆਈ ਮਹਿਲਾ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਮਹਿਲਾ ਦੀ ਪਛਾਣ ਰਵਨੀਤ ਕੌਰ (29) ਵਜੋਂ ਹੋਈ ਹੈ। ਉਹ ਆਸਟ੍ਰੇਲੀਆ ਤੋਂ ਆਪਣੇ ਪੇਕੇ ਘਰ ਆਈ ਹੋਈ ਸੀ।
ਐਨ.ਆਰ.ਆਈ ਮਹਿਲਾ ਭੇਤ ਭਰੇ ਹਾਲਾਤਾਂ 'ਚ ਲਾਪਤਾ
ਫਿਰੋਜ਼ਪੁਰ ਵਿਖੇ ਪੇਕੇ ਘਰ ਆਈ ਇੱਕ ਐਨ.ਆਰ.ਆਈ ਮਹਿਲਾ ਭੇਤ ਭਰੇ ਹਲਾਤਾਂ 'ਚ ਲਾਪਤਾ ਹੋ ਗਈ ਹੈ। ਪੁਲਿਸ ਵੱਲੋੇਂ ਮਾਮਲੇ ਦੀ ਜਾਂਚ ਜਾਰੀ ਹੈ।
ਮਹਿਲਾ ਦੇ ਪਰਿਵਾਰ ਨੇ ਪੁਲਿਸ ਕੋਲ ਰਿਪੋਟਰ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਰਵਨੀਤ ਆਸਟ੍ਰੇਲੀਆ ਦੀ ਸਿਟੀਜ਼ਨ ਹੈ। ਉਹ4 ਸਾਲ ਦੇ ਬੱਚੇ ਦੀ ਮਾਂ ਹੈ। ਕੁਝ ਦਿਨ ਪਹਿਲਾਂ ਹੀ ਉਹ ਆਪਣੇ ਪੇਕੇ ਪਿੰਡ ਬਗੇ ਕੇ ਪੀਪਲ ਵਿਖੇ ਆਪਣੇ ਮਾਤਾ-ਪਿਤਾ ਨੂੰ ਮਿਲਣ ਆਈ ਸੀ। ਘਟਨਾ ਵਾਲੇ ਦਿਨ ਉਹ ਘਰ ਤੋਂ ਬਾਹਰ ਨਿਕਲ ਕੇ ਆਪਣੇ ਪਤੀ ਦਾ ਫੋਨ ਸੁਣ ਰਹੀ ਸੀ। ਉਸ ਤੋਂ ਬਾਅਦ ਉਹ ਲਾਪਤਾ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਬਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਅਸੀਂ ਇਸ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ 'ਤੇ ਜਾਂਚ ਕਰ ਰਹੇ ਹਾਂ। ਪੁਲਿਸ ਨੇ ਧਾਰਾ 365 ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।