ਹੁਣ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਦੀ ਨਹੀਂ ਹੋਵੇਗੀ ਖ਼ੈਰ ਫਿਰੋਜ਼ਪੁਰ : ਪੰਜਾਬ ਦੇ ਵਿਚ ਇਨ੍ਹਾਂ ਦਿਨਾਂ ਵਿਚ ਇਕ ਮੁੱਦਾ ਬੇਹੱਦ ਗੰਭੀਰ ਹੈ ਜਿਸ ਨੂੰ ਲੈਕੇ ਹੁਣ ਪੁਲਿਸ ਵਲੋਂ ਸਖਤੀ ਕੀਤੀ ਜਾਂਦੀ ਹੈ , ਇਹ ਮੁੱਦਾ ਹੈ ਚਾਈਨਾ ਡੋਰ ਦਾ ਜਿਸ ਦੀ ਵਰਤੋਂ ਨਾਲ ਕਿੰਨੇ ਹੀ ਬੇਗੁਨਾਹਾਂ ਨੂੰ ਸਜ਼ਾ ਮਿਲ ਰਹੀ ਹੈ , ਕਈ ਜ਼ਖਮੀ ਹੋਏ ਨੇ ਤਾਂ ਕਈਆਂ ਨੂੰ ਆਪਣੀ ਜਾਨ ਤੱਕ ਗੁਆ ਚੁਕੇ ਹਨ। ਇਸੇ ਥੀ ਹੁਣ ਪੰਜਾਬ ਅੰਦਰ ਚਾਈਨਾ ਡੋਰ ਨਾਲ ਲਗਾਤਾਰ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਹੁਣ ਪੁਲਿਸ ਨੇ ਸਖ਼ਤ ਰੁਖ਼ ਅਪਣਾ ਲਿਆ ਹੈ।
ਫਿਰੋਜ਼ਪੁਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਡਰੋਨ ਰਾਹੀਂ ਚਾਈਨਾ ਡੋਰਾ ਨਾਲ ਪਤੰਗ ਉਡਾਉਣ ਵਾਲਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ, ਚਾਈਨਾ ਡੋਰਾ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਕੇਸ ਦਰਜ ਕੀਤਾ ਜਾਵੇਗਾ। ਫਿਰੋਜ਼ਪੁਰ 'ਚ ਡਰੋਨ ਰਾਹੀਂ ਚਾਈਨਾ ਡੋਰਾ ਨਾਲ ਪਤੰਗ ਉਡਾਉਣ ਵਾਲਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ, ਚਾਈਨਾ ਡੋਰਾ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫ਼ਿਰੋਜ਼ਪੁਰ ਪੁਲਿਸ ਵੱਲੋਂ ਨਵੀਂ ਤਕਨੀਕ ਰਾਹੀਂ ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਮੁਹਿੰਮ ਛੇੜੀ ਹੈ ਉਨ੍ਹਾਂ ਵੱਲੋਂ ਬਸੰਤ ਪੰਚਮੀ ਵਾਲੇ ਦਿਨ ਡਰੋਨ ਰਾਹੀ ਛੱਤਾ ਉਪਰ ਪਤੰਗ ਉਡਾ ਰਹੇ ਲੋਕਾਂ ਉੱਪਰ ਨਜ਼ਰ ਰੱਖੀ ਜਾਵੇਗੀ।
ਇਹ ਵੀ ਪੜ੍ਹੋ:Ashish Mishra Got Bail :ਲਖ਼ੀਮਪੁਰ ਖ਼ੀਰੀ ਮਾਮਲੇ 'ਚ ਆਸ਼ੀਸ਼ ਮਿਸ਼ਰਾ ਨੂੰ ਮਿਲੀ ਅੰਤਰਿਮ ਜ਼ਮਾਨਤ
ਪੁਲਿਸ ਵੱਲੋਂ ਨਵੀਂ ਤਕਨੀਕ ਰਾਹੀਂ ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਲੋਕਾਂ ਖਿਲਾਫ ਕਾਰਵਾਈ ਕਰਨ ਦੀ ਮੁਹਿੰਮ ਛੇੜੀ ਹੈ ਉਨ੍ਹਾਂ ਵੱਲੋਂ ਬਸੰਤ ਪੰਚਮੀ ਵਾਲੇ ਦਿਨ ਡਰੋਨ ਰਾਹੀ ਛੱਤਾ ਉਪਰ ਪਤੰਗ ਉਡਾ ਰਹੇ ਲੋਕਾਂ ਉੱਪਰ ਨਜ਼ਰ ਰੱਖੀ ਜਾਵੇਗੀ ਇਸ ਤਹਿਤ ਐਸ ਐਚ ਓ ਮੋਹਿਤ ਧਵਨ ਵੱਲੋਂ ਦੱਸਿਆ ਗਿਆ ਕਿ ਚਾਇਨਾ ਡੋਰ ਨਾਲ ਪਹਿਲਾਂ ਕਈ ਹਾਦਸੇ ਵਾਪਰ ਚੁੱਕੇ ਹਨ ਪਰ ਲੋਕ ਇਸ ਤੋਂ ਬਾਜ ਨਹੀਂ ਆ ਰਹੇ ਇਸ ਲਈ ਬਸੰਤ ਪੰਚਮੀ ਵਾਲੇ ਦਿਨ ਡਰੋਨ ਰਾਹੀ ਇਨ੍ਹਾਂ ਤੇ ਨਜ਼ਰ ਰੱਖੀ ਜਾਵੇਗੀ ਜੇ ਕੋਈ ਵੀ ਵਿਅਕਤੀ ਪਲਾਸਟਿਕ ਦੀ ਡੋਰ ਚਾਈਨਾ ਡੋਰ ਦੀ ਵਰਤੋਂ ਕਰਦਾ ਨਜ਼ਰ ਆਇਆ ਤੇ ਉਸ ਉਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਦੀ ਸਖਤ ਹਦਾਇਤ ਦਿੱਤੀ ਜਾ ਚੁੱਕੀ ਹੈ
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਕ ਸਿੱਖ ਨੌਜਵਾਨ ਦੀ ਗਰਦਨ ਵੱਡੀ ਗਈ ਸੀ ਜਿਸ ਨਾਲ ਕਈ ਟਾਂਕੇ ਲੱਗੇ ਹਨ। ਇਸ ਦੇ ਨਾਲ ਹੀ ਢਾਈ ਸਾਲ ਦੀ ਬੱਚੀ ਨੂੰ ਵੀ ਇਸ ਦੀ ਸਜ਼ਾ ਭੁਗਤਣੀ ਪਈ ਸੀ। ਅਜਿਹੇ ਮਾਮਲਿਆਂ ਨੂੰ ਦੇਖਦੇ ਹੋਏ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ ਇਰਾਦਾ ਕਤਲ ਦੀ ਧਾਰਾ 307 ਅਧੀਨ ਮੁਕੱਦਮੇ ਦਰਜ ਕੀਤੇ ਹੀ ਜਾ ਰਹੇ ਹਨ। ਹੁਣ ਚਾਇਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ‘ਤੇ ਵੀ ਪਰਚੇ ਹੋਣਗੇ। ਸਮਰਾਲਾ ਪੁਲਿਸ ਲਗਾਤਾਰ ਪਤੰਗ ਉਡਾਉਣ ਵਾਲਿਆਂ ‘ਤੇ ਡਰੋਨ ਰਾਹੀਂ ਨਿਗਰਾਨੀ ਰੱਖੇਗੀ ਤੇ ਜੇ ਕੋਈ ਚਾਈਨਾ ਡੋਰ ਨਾਲ ਕਦਮ ਉਠਾਉਂਦਾ ਹੋਇਆ ਫੜਿਆ ਗਿਆ ਤਾਂ ਉਸ ਦੇ ਖਿਲਾਫ ਇਰਾਦਾ ਕਤਲ 307 ਦਾ ਮਾਮਲਾ ਦਰਜ ਕੀਤਾ ਜਾਵੇਗਾ।