ਫਿਰੋਜ਼ਪੁਰ: ਸਰਹੱਦੀ ਜ਼ਿਲ੍ਹੇ ਭਾਰਤ ਪਾਕਿਸਤਾਨ ਸਰਹੱਦ ਜਗਦੀਸ਼ ਚੌਕੀ ਨੇੜੇ ਦੇਰ ਰਾਤ ਪਾਕਿਸਤਾਨ ਵਾਲੇ ਪਾਸੇ ਤੋਂ ਭਾਰਤ ਵੱਲ ਕਈ ਏ.ਕੇ.ਟੀ.ਵੀ.ਟੀ ਡਰੋਨ ਦੇਖੇ (AKTVT drones were seen) ਗਏ, ਜਿਸ ਕਾਰਨ ਕਈ ਵਾਰ ਬੀ.ਐੱਸ.ਐੱਫ ਨੇ ਉਸ ਉੱਤੇ ਗੋਲੀਬਾਰੀ ਕਰਨ ਵੱਲ ਕਈ ਉੱਲੂ ਬੰਬ ਸੁੱਟੇ। ਇਸ ਤੋਂ ਮਗਰੋਂ ਬੀਐੱਸਐੱਫ ਵੱਲੋਂ ਡ੍ਰੋਨ ਦੀ ਭਾਲ ਲਈ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਗਿਆ।
ਕੌਮਾਂਤਰੀ ਸਰਹੱਦ ਨੇੜਿਓਂ ਨਾਪਾਕ ਡ੍ਰੋਨ ਬਰਾਮਦ, ਬੀਐੱਸਐੱਫ ਨੇ ਡ੍ਰੋਨ ਉੱਤੇ ਕੀਤੀ ਫਾਇਰਿੰਗ ਨਾਪਾਕ ਡਰੋਨ ਬਰਾਮਦ: ਬੀਐਸਐਫ ਅਤੇ ਪੰਜਾਬ ਪੁਲਿਸ ਨੇ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਕੌਮੀ ਸਰਹੱਦ ਦੇ ਨੇੜੇ ਤੋਂ ਕਥਿਤ ਪਾਕਿਸਤਾਨੀ ਡਰੋਨ ਬਰਾਮਦ (Pakistani drone recovered there) ਕੀਤਾ ਇਸ ਤੋਂ ਬਾਅਦ ਡ੍ਰੋਨ ਨੂੰ ਕਬਜ਼ੇ ਵਿੱਚ ਲਿਆ ਗਿਆ ਅਤੇ ਜਾਂਚ ਲਈ ਪੁਲਿਸ ਵੱਲੋਂ ਲੈਜਾਂਦਾ ਗਿਆ। ਤਲਾਸ਼ੀ ਮੁਹਿੰਮ ਅਜੇ ਜਾਰੀ ਹੈ ਅਤੇ ਹੋਰ ਵੀ ਮਿਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ:BSF ਨੂੰ ਮਿਲੀ ਵੱਡੀ ਕਾਮਯਾਬੀ: ਭਾਰਤ ਅਤੇ ਪਾਕਿ ਸਰਹੱਦ ਉੱਤੇ ਹੈਰੋਇਨ ਦੇ 3 ਪੈਕੇਟ ਬਰਾਮਦ
ਬੀਐੱਸਐੱਫ ਡੀਜੀਪੀ ਨੇ ਸਾਂਝੀ ਕੀਤੀ ਜਾਣਕਾਰੀ: ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਬੀਐਸਐਫ ਫਿਰੋਜ਼ਪੁਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਸੈਕਟਰ ਵਿੱਚ ਭਾਰਤ-ਪਾਕਿ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਦੀ ਗਤੀਵਿਧੀ ਦੇਖੀ ਗਈ, ਜਿਸ ਉੱਤੇ ਬੀਐਸਐਫ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਸਰਚ ਆਪਰੇਸ਼ਨ ਤੋਂ ਬਾਅਦ ਭਾਰੀ ਗੋਲੀਬਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਗਯਾ ਵਿੱਚ ਇੱਕ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ ਹੈ ਅਤੇ ਅੱਗੇ ਤਲਾਸ਼ੀ ਮੁਹਿੰਮ ਚੱਲ ਰਹੀ ਹੈ ਕਿ ਇਸ ਡਰੋਨ ਰਾਹੀਂ ਭਾਰਤ ਵਿੱਚ ਹਥਿਆਰ (Arms in India through drones) ਜਾਂ ਨਸ਼ੀਲੇ ਪਦਾਰਥ ਭੇਜੇ ਗਏ ਸਨ ਜਾਂ ਨਹੀਂ ਇਸ ਦੀ ਜਾਂਚ ਕੀਤੀ ਜਾਵੇਗੀ ।
ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ: ਫਿਰੋਜ਼ਪੁਰ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪਾਕਿਸਤਾਨੀ ਸਰਹੱਦ ਦੇ ਨੇੜੇ ਇਸ ਇਲਾਕੇ ਵਿੱਚ ਤਿੰਨ ਵਾਰ ਡਰੋਨ ਦੀ ਮੂਵਮੈਂਟ ਦੇਖੀ ਗਈ ਸੀ, ਜਿਸ ਤੋਂ ਬਾਅਦ ਇਸ ਇਲਾਕੇ 'ਚ ਬੀ.ਐੱਸ.ਐੱਫ ਵੱਲੋਂ ਗੋਲੀਬਾਰੀ ਕਰਕੇ ਡਰੋਨ ਨੂੰ ਡੇਗ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਬੀ.ਐਸ.ਐਫ ਨਾਲ ਮਿਲ ਕੇ ਇਸ ਪੂਰੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ ਕਿ ਇਹ ਉਹੀ ਡਰੋਨ ਹੈ, ਜਿਸ ਦੀ ਹਰਕਤ ਇਸ ਇਲਾਕੇ ਵਿੱਚ ਤਿੰਨ ਵਾਰੀ ਵੇਖੀ ਗਈ ਸੀ ਅਤੇ ਇਸ ਤੋਂ ਇਲਾਵਾ ਪੂਰੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ ਕਿ ਪਾਕਿਸਤਾਨ ਵਾਲੇ ਪਾਸਿਓਂ ਕੋਈ ਹਥਿਆਰ ਆਇਆ ਹੈ ਜਾਂ ਨਹੀਂ |