ਪੰਜਾਬ

punjab

ETV Bharat / state

Murder: ਮਾਮੂਲੀ ਤਕਰਾਰ ਨੂੰ ਲੈ ਕੇ ਚੱਲੀ ਗੋਲੀ, ਇੱਕ ਹਲਾਕ - ਚੱਲੀ ਗੋਲੀ

ਪਿੰਡ ਲੇਲੀਵਾਲਾ (Village Leliwala) ਵਿਖੇ ਇੱਕ ਸੋਨੂੰ ਨਾਮਕ ਨੌਜਵਾਨ ਨੂੰ ਗੱਡੀ ’ਤੇ ਲੈ ਕੇ ਜਾਣ ਦਾ ਬਹਾਨਾ ਲਗਾਕੇ ਗੋਲੀ ਮਾਰ ਮੌਤ (Murder) ਦੇ ਘਾਟ ਉਤਾਰ ਦਿੱਤਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

Murder: ਮਾਮੂਲੀ ਤਕਰਾਰ ਨੂੰ ਲੈ ਕੇ ਚੱਲੀ ਗੋਲੀ, ਇੱਕ ਹਲਾਕ
Murder: ਮਾਮੂਲੀ ਤਕਰਾਰ ਨੂੰ ਲੈ ਕੇ ਚੱਲੀ ਗੋਲੀ, ਇੱਕ ਹਲਾਕ

By

Published : May 30, 2021, 4:04 PM IST

ਫਿਰੋਜ਼ਪੁਰ: ਸੂਬੇ ਅੰਦਰ ਲਗਾਤਾਰ ਕਾਨੂੰਨ ਦੀ ਸਥਿਤੀ ਵਿਗੜਦੀ ਹੀ ਜਾ ਰਹੀ ਹੈ ਤੇ ਆਏ ਦਿਨੀਂ ਲੁੱਟ ਖੋਹ, ਕਤਲ ਤੇ ਹੋਰ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜਾ ਮਾਮਲਾ ਫਿਰੋਜ਼ਪੁਰ ਅਧੀਨ ਆਉਂਦੇ ਪਿੰਡ ਲੇਲੀਵਾਲਾ (Village Leliwala) ਤੋਂ ਆਇਆ ਹੈ ਜਿਥੇ ਇੱਕ ਸੋਨੂੰ ਨਾਮਕ ਨੌਜਵਾਨ ਨੂੰ ਗੱਡੀ ’ਤੇ ਲੈ ਕੇ ਜਾਣ ਦਾ ਬਹਾਨਾ ਲਗਾਕੇ ਗੋਲੀ ਮਾਰ ਮੌਤ (Murder) ਦੇ ਘਾਟ ਉਤਾਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦੀ ਲੜਾਈ ਹੋਈ ਸੀ ਅਤੇ ਪੁਲਿਸ ਨੇ ਮਾਮਲੇ ਨੂੰ ਹੱਲ ਕਰ ਦਿੱਤਾ ਸੀ। ਪ੍ਰੰਤੂ ਨੌਜਵਾਨ ਨੂੰ ਮਾਰਨ ਵਾਲਿਆਂ ਨੇ ਫਿਰ ਦੁਬਾਰਾ ਵੰਗਾਰਿਆ ਅਤੇ ਗੋਲੀ ਮਾਰ ਕੇ ਮੌਕੇ ’ਤੇ ਹੀ ਮਾਰ ਮੁਕਾਇਆ।

ਮਾਮੂਲੀ ਤਕਰਾਰ ਨੂੰ ਲੈ ਕੇ ਚੱਲੀ ਗੋਲੀ, ਇੱਕ ਹਲਾਕ

ਇਹ ਵੀ ਪੜੋ: ਗਿੱਦੜਬਾਹਾ ਦੇ ਪਿੰਡ ਬਾਦੀਆ 'ਚ ਭੇਦਭਰੇ ਹਾਲਤ 'ਚ ਔਰਤ ਦੀ ਮੌਤ

ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਡੀ ਅਤੇ ਪੈਸਿਆਂ ਦੇ ਲੈਣ ਦੇਣ ਕਾਰਨ ਲੜਾਈ ਹੋਈ ਸੀ ਜਿਸ ਵਿੱਚ 4 ਵਿਅਕਤੀ ਫੱਟੜ ਹੋਏ ਹਨ ਅਤੇ ਇੱਕ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਗੋਲੀ ਲੱਗਣ ਮੌਕੇ ਪੁਲਿਸ ਮੌਜੂਦ ਸੀ, ਇਸ ਸਬੰਧੀ ਪੁਲਿਸ ਅਧਿਕਾਰੀ ਨੇ ਇਨਕਾਰ ਕਰਦਿਆਂ ਕਿਹਾ ਕਿ ਉਸ ਮੌਕੇ ਪੁਲਿਸ ਮੌਜੂਦ ਨਹੀਂ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜੋ: Citizenship: ਅਫ਼ਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਆਏ ਸ਼ਰਨਾਰਥੀਆਂ ’ਚ ਖੁਸ਼ੀ

ABOUT THE AUTHOR

...view details