ਪੰਜਾਬ

punjab

ETV Bharat / state

ਸੰਸਦ ਮੈਂਬਰ ਜਸਬੀਰ ਡਿੰਪਾ ਨੇ ਸਾਬਕਾ ਚੇਅਰਮੈਨ ਦੇ ਘਰ ਦੁੱਖ ਕੀਤਾ ਸਾਂਝਾ - ਖਡੂਰ ਸਾਹਿਬ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਵਲੋਂ ਵਿਧਾਇਕ ਕੁਲਦੀਪ ਜ਼ੀਰਾ ਨਾਲ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਜਿਥੇ ਉਨ੍ਹਾਂ ਵਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ, ਉਥੇ ਹੀ ਕਾਂਗਰਸੀ ਵਰਕਰਾਂ ਅਤੇ ਆਗੂਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।

ਸੰਸਦ ਜਸਬੀਰ ਡਿੰਪਾ ਨੇ ਸਾਬਕਾ ਚੇਅਰਮੈਨ ਦੇ ਘਰ ਦੁੱਖ ਕੀਤਾ ਸਾਂਝਾ
ਸੰਸਦ ਜਸਬੀਰ ਡਿੰਪਾ ਨੇ ਸਾਬਕਾ ਚੇਅਰਮੈਨ ਦੇ ਘਰ ਦੁੱਖ ਕੀਤਾ ਸਾਂਝਾ

By

Published : Apr 10, 2021, 3:24 PM IST

ਨੋਟ: ਆਡੀਓ ਚੈੱਕ ਕਰਕੇ ਖ਼ਬਰ ਪਬਲਿਸ਼ ਕਰ ਲਈ ਜਾਵੇ ਜੀ।

ਫਿਰੋਜ਼ਪੁਰ: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਵਲੋਂ ਵਿਧਾਇਕ ਕੁਲਦੀਪ ਜ਼ੀਰਾ ਨਾਲ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਜਿਥੇ ਉਨ੍ਹਾਂ ਵਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ, ਉਥੇ ਹੀ ਕਾਂਗਰਸੀ ਵਰਕਰਾਂ ਅਤੇ ਆਗੂਆਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ।

ਸੰਸਦ ਜਸਬੀਰ ਡਿੰਪਾ ਨੇ ਸਾਬਕਾ ਚੇਅਰਮੈਨ ਦੇ ਘਰ ਦੁੱਖ ਕੀਤਾ ਸਾਂਝਾ

ਇਸ ਮੌਕੇ ਜਿਥੇ ਉਨ੍ਹਾਂ ਪਿੰਡ ਮਨਸੂਰਵਾਲ ਕਲਾਂ ਦੇ ਸਰਪੰਚ ਗੁਰਮੇਲ ਸਿੰਘ ਦੇ ਘਰ ਉਨ੍ਹਾਂ ਦੀ ਪਤਨੀ ਸਾਬਕਾ ਸਰਪੰਚ ਦੇ ਅਕਾਲ ਚਲਾਣੇ 'ਤੇ ਦੁੱਖ ਸਾਂਝਾ ਕੀਤਾ, ਤਾਂ ਉਥੇ ਹੀ ਜ਼ੀਰਾ ਦੇ ਸਾਬਕਾ ਚੇਅਰਮੈਨ ਗੁਰਮੀਤ ਸਿੰਘ ਸ਼ੀਰਾ ਜੀ ਦੀ ਮਾਤਾ ਦੇ ਅਕਾਲ ਚਾਲਣੇ 'ਤੇ ਉਨ੍ਹਾਂ ਨਾਲ ਗਹਰੀ ਹਮਦਰਦੀ ਪ੍ਰਗਟਾਈ।

ਇਸ ਮੌਕੇ ਸੰਸਦ ਡਿੰਪਾ ਨੇ ਕਿਹਾ ਕਿ ਸ਼ੀਰਾ ਪਰਿਵਾਰ ਨਾਲ ਉਨ੍ਹਾਂ ਦੀ ਪਰਿਵਾਰਕ ਸਾਂਝ ਹੈ ਅਤੇ ਸੈਸ਼ਨ ਕਾਰਨ ਉਹ ਨਹੀਂ ਆ ਸਕੇ ਸੀ, ਜਿਸ ਕਾਰਨ ਹੁਣ ਦੁੱਖ ਸਾਂਝਾ ਕਰਨ ਪਹੁੰਚੇ ਹਨ।ਇਸ ਦੇ ਨਾਲ ਹੀ ਉਨ੍ਹਾਂ ਵਿਰੋਧੀਆਂ 'ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਅਕਾਲੀ ਦਲ ਅਤੇ 'ਆਪ' ਦੋਵੇ ਖ਼ਤਮ ਹੋ ਚੁੱਕੀਆਂ ਪਾਰਟੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਆਪਣੇ ਵਿਧਾਇਕ ਅਤੇ ਆਗੂਆਂ ਨੂੰ ਨਾਲ ਨਹੀਂ ਰੱਖ ਸਕਦੀ, ਉਹ ਸੂਬੇ ਨੂੰ ਕਿਸ ਤਰ੍ਹਾਂ ਸੰਭਾਲਣਗੇ। ਇਸ ਮੌਕੇ ਸਾਬਕਾ ਚੇਅਰਮੈਨ ਸ਼ੀਰਾ ਵਲੋਂ ਸੰਸਦ ਡਿੰਪਾ ਅਤੇ ਵਿਦਾਇਕ ਜ਼ੀਰਾ ਦਾ ਘਰ ਪਹੁੰਚ ਦੁੱਖ ਵੰਡਾਉਣ ਲਈ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ:LIVE: ਕਿਸਾਨਾਂ ਨੇ ਅੱਜ KGP-KMP ਐਕਸਪ੍ਰੈਸ-ਵੇਅ 24 ਘੰਟਿਆਂ ਲਈ ਕੀਤਾ ਜਾਮ

ABOUT THE AUTHOR

...view details