ਫਿਰੋਜ਼ਪੁਰ: ਹੁਸੈਨੀਵਾਲਾ ਰੋਡ 'ਤੇ ਵੱਗ ਰਹੀ ਕੱਸੀ ਵਿਚੋਂ 8 ਤੋ 10 ਮੋਰਟਾਰ ਸ਼ੈੱਲ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਕੱਸੀ ਦੇ ਨਾਲ ਲੱਗਦੀ ਜ਼ਮੀਨ ਦੇ ਮਾਲਕ ਨੇ ਮੋਰਟਾਰ ਸ਼ੈੱਲ ਮਿਲਣ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ `ਤੇ ਪਹੁੰਚੇ ਅਧਿਕਾਰੀਆਂ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ। ਪੁਲਿਸ ਅਧਿਕਾਰੀ ਕਿਸੀ ਨੂੰ ਵੀ ਸ਼ੈੱਲਜ਼ ਦੇ ਨਜ਼ਦੀਕ ਨਹੀਂ ਜਾਣ ਦੇ ਰਹੇ ਹਨ।
ਹੁਸੈਨੀਵਾਲਾ ਰੋਡ ਕੋਲ ਮਿਲੇ 8 ਤੋਂ 10 ਮੋਰਟਾਰ ਸ਼ੈੱਲ, ਇਲਾਕੇ 'ਚ ਦਹਿਸ਼ਤ ਦਾ ਮਾਹੌਲ - ferozepur news
ਹੁਸੈਨੀਵਾਲਾ ਰੋਡ਼ ਦੇ ਨਾਲ ਵੱਗ ਰਹੀ ਕੱਸੀ ਵਿੱਚੋਂ 8 ਤੋ 10 ਮੋਰਟਾਰ ਜ਼ਿੰਦਾ ਸ਼ੈੱਲ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਮੌਕੇ`ਤੇ ਪਹੁੰਚੇ ਅਧਿਕਾਰੀਆਂ ਨੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ।
ਫ਼ੋਟੋ।
ਪੁਲਿਸ ਨੇ ਫ਼ੌਜ ਨੂੰ ਮੋਰਟਾਰ ਸ਼ੈੱਲ ਮਿਲਣ ਦੀ ਜਾਣਕਾਰੀ ਦੇ ਦਿੱਤੀ ਹੈ। ਬੰਬ ਨੂੰ ਨਸ਼ਟ ਕਰਨ ਲਈ ਫ਼ੌਜ ਤੋਂ ਟੀਮਾਂ ਨੂੰ ਬੁਲਾਇਆ ਗਿਆ। ਮੌਕੇ `ਤੇ ਪੁੱਜੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਬੰਦ ਪਈ ਕੱਸੀ ਵਿੱਚੋਂ ਮਿਲੇ ਜ਼ਿੰਦਾ ਬੰਬਾਂ ਨੂੰ ਨਸ਼ਟ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਫ਼ੌਜ ਦੇ ਬੰਬ ਨਿਰੋਧੀ ਦਸਤੇ ਦੀ ਉਡੀਕ ਹੋ ਰਹੀ ਹੈ।