ਪੰਜਾਬ

punjab

ETV Bharat / state

ਸਰਹੱਦ ਤੋਂ 13 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ - ਵੱਡੇ ਖੁਲਾਸੇ ਹੋਣ ਦੀ ਉਮੀਦ

ਸਰਹੱਦੀ ਇਲਾਕੇ ਫਿਰੋਜ਼ਪੁਰ ਚ ਪੁਲਿਸ ਤੇ ਬੀਐਸਐਫ ਹੱਥ ਵੱਡੀ ਸਫਲਤਾ ਲੱਗੀ ਹੈ ।ਪੁਲਿਸ ਨੇ ਇੱਕ ਕਾਬੂ ਕੀਤੇ ਸ਼ਖਸ ਦੀ ਨਿਸ਼ਾਨਦੇਹੀ ਤੇ 13 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ।ਫਿਲਹਾਲ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਸਰਹੱਦ ਤੋਂ 13 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ
ਸਰਹੱਦ ਤੋਂ 13 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ

By

Published : May 23, 2021, 6:32 PM IST

ਫਿਰੋਜ਼ਪੁਰ:ਲਗਾਤਾਰ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਤੋਂ ਨਸ਼ੇ ਦੀ ਵੱਡੀ ਖੇਪ ਬਰਾਮਦ ਕੀਤੀ ਜਾ ਰਹੀ ਹੈ।ਇੱਕ ਵਾਰ ਫੇਰ ਪੁਲਿਸੇ ਤੇ ਬੀਐਸਐਫ ਨੇ ਸਾਂਝਾ ਅਪਰੇਸ਼ਨ ਕਰਦੇ ਹੋਏ ਸਰਹੱਦ ਤੋਂ 13 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ।

ਸਰਹੱਦ ਤੋਂ 13 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ

ਨਸ਼ੇ ਦੀ ਇਹ ਬਰਾਮਦਗੀ ਕਾਬੂ ਹੈਰੋਇਨ ਸਮੇਤ ਕਾਬੂ ਕੀਤੇ ਗਏ ਸ਼ਖਸ ਦੀ ਨਿਸ਼ਾਨਦੇਹੀ ਤੇ ਬਰਾਮਦ ਕੀਤੀ ਗਈ ਹੈ।ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵਲੋਂ ਨਾਕੇ ਦੌਰਾਨ ਇੱਕ ਸ਼ਖਸ ਨੂੰ ਕਾਬੂ ਕੀਤਾ ਸੀ ਜਿਸਤੋਂ ਚੈਕਿੰਗ ਦੌਰਾਨ 180 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ।ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਚ ਪੇਸ਼ ਕਰਕੇ ਉਸਦਾ 5 ਦਿਨ ਦਾ ਰਿਮਾਂਡ ਹਾਸਿਲ ਕੀਤਾ ਸੀ।

ਪੁਲਿਸ ਨੇ ਦੱਸਿਆ ਕਿ ਰਿਮਾਂਡ ਦੌਰਾਨ ਜਦੋਂ ਮੁਲਜ਼ਮ ਤੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਸਰਹੱਦ ਪਾਰ ਤੋਂ ਹੋਰ ਨਸ਼ਾ ਆ ਰਿਹਾ ਹੈ ਜਿਸਦੀ ਨਿਸ਼ਾਨਦੇਹੀ ਤੇ ਹੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੁਲਿਸ ਤੇ ਬੀਐਸਐਫ ਨੇ ਕਾਰਵਾਈ ਕਰਦੇ ਹੋਏ ਸਰਹੱਦ ਤੋਂ ਨਸ਼ਾ ਬਰਾਮਦ ਕੀਤਾ ਹੈ ।ਜਿਸਦੀ ਅਜੇ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਜੋ ਹੈਰੋਇਨ ਬਰਾਮਦ ਕੀਤੀ ਗਈ ਹੈ ਉਸਦੀ ਅੰਤਰਰਾਸ਼ਟਰੀ ਬਾਜ਼ਾਰ ਚ ਕੀਮਤ 65 ਕਰੋੜ ਰੁਪਏ ਹੈ।ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਮੁਲਜ਼ਮ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜੋ:ਕੋਟਕਪੁਰਾ ਗੋਲੀਕਾਂਡ ਮਾਮਲਾ: ਹਵਾਰਾ ਕਮੇਟੀ ਨੇ ਹਾਈ ਕੋਰਟ ਦੇ ਫੈਸਲੇ ਦੀ ਮੰਗੀ ਜਾਂਚ

ABOUT THE AUTHOR

...view details