ਫ਼ਿਰੋਜਪੁਰ: ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਗੋਲਡਨ ਐਰੋ ਆਸ਼ਾ ਰਿਹੈਬਲੀਟੋਸ਼ਨ ਸੈਂਟਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਸਕੂਲ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਬੈਟਰੀ ਨਾਲ ਚੱਲਣ ਵਾਲੇ ਟ੍ਰਾਈਸਾਈਕਲ ਮਸੇਤ ਹੋਰ ਸਾਮਾਨ ਵੰਡੇ।
ਵਿਸ਼ੇਸ਼ ਬੱਚਿਆਂ ਨਾਲ ਵਿਧਾਇਕ ਪਰਮਿੰਦਰ ਪਿੰਕੀ ਨੇ ਕੀਤੀ ਮੁਲਾਕਾਤ, ਦਿੱਤਾ 25 ਲੱਖ ਦਾ ਚੈੱਕ - ਪਰਮਿੰਦਰ ਸਿੰਘ ਪਿੰਕੀ
ਵਿਸ਼ੇਸ਼ ਬੱਚਿਆਂ ਨਾਲ ਸਕੂਲ ਵਿੱਚ ਪਹੁੰਚ ਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਮੁਲਾਕਾਤ ਕੀਤੀ। ਇਸ ਦੌਰਾਨ ਪਿੰਕੀ ਨੇ ਪੰਜਾਬ ਸਰਕਾਰ ਵੱਲੋਂ ਸਕੂਲ ਨੂੰ 25 ਲੱਖ ਰੁਪਏ ਦਾ ਚੈੱਕ ਵੀ ਦਿੱਤਾ।
ਪਰਮਿੰਦਰ ਸਿੰਘ ਪਿੰਕੀ ਨੇ ਪੰਜਾਬ ਸਰਕਾਰ ਵੱਲੋਂ ਸਕੂਲ ਨੂੰ 25 ਲੱਖ ਰੁਪਏ ਦਾ ਚੈੱਕ ਵੀ ਦਿੱਤਾ। ਉਸ ਰਾਸ਼ੀ ਰਾਹੀਂ ਗੂੰਗੇ, ਬਹਿਰੇ ਅਤੇ ਖ਼ਾਸ ਲੋੜਾਂ ਵਾਲੇ ਬੱਚਿਆਂ ਦੀ ਐਕਸਰਸਾਈਜ਼ ਦੇ ਲਈ ਖੇਡਣ ਦਾ ਸਾਮਾਨ, ਆਧੁਨਿਕ ਮਸ਼ੀਨਾਂ, ਇਲੈਕਟ੍ਰਾਨਿਕ ਸਾਮਾਨ ਅਤੇ ਕੰਪਿਊਟਰ ਆਦਿ ਉਪਲੱਬਧ ਕਰਵਾਏ ਗਏ ਹਨ। ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਮੈਨੂੰ ਖੁਸ਼ੀ ਹੈ ਕਿ ਜਿਨ੍ਹੇ ਵੀ ਪੈਸੇ ਦਿੱਤੇ ਗਏ ਹਨ ਉਸ ਤੋਂ ਜ਼ਿਆਦਾ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਇਨ੍ਹਾਂ ਬੱਚਿਆਂ ਨੂੰ ਹੋਰ ਜ਼ਿਆਦਾ ਖੂਸ਼ ਵੇਖਣਾ ਚਾਹੁੰਦਾ ਹਾਂ। ਪਰਮਿੰਦਰ ਪਿੰਕੀ ਨੇ ਕਿਹਾ ਕਿ ਜੇ ਸਕੂਲ ਨੂੰ ਹੋਰ ਪੈਸੇ ਦੀ ਲੋੜ ਪਵੇਗੀ ਤਾਂ ਉਹ ਲਿਆ ਕੇ ਦੇਣਗੇ।
ਸਕੂਲ ਦੀ ਪ੍ਰਿੰਸੀਪਲ ਮੇਜਰ ਪੂਨਮ ਨੇ ਦੱਸਿਆ ਕਿ ਇਸ ਸਕੂਲ ਵਿੱਚ ਬੱਚਿਆਂ ਨੂੰ ਵਿਸ਼ੇਸ਼ ਆਧੁਨਿਕ ਮਸ਼ੀਨਾਂ ਨਾਲ ਪੜ੍ਹਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਕੂਲ ਦੀ ਹਾਲਤ ਖ਼ਸਤਾ ਸੀ ਅਤੇ ਬੰਦ ਹੋਣ ਦੀ ਕਗਾਰ 'ਚ ਸੀ। ਪ੍ਰਿੰਸੀਪਲ ਨੇ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ 25 ਲੱਖ ਦੀ ਗ੍ਰਾੰਟ ਪੰਜਾਬ ਸਰਕਾਰ ਤੋਂ ਲਿਆ ਕੇ ਦਿੱਤੀ ਜਿਸ ਨਾਲ ਇਹ ਸਕੂਲ ਮੁੜ ਤੋਂ ਚੱਲ ਪਿਆ ਹੈ ਅਤੇ ਮੈਂ ਇਨ੍ਹਾਂ ਦੀ ਧੰਨਵਾਦੀ ਹਾਂ।