ਫ਼ਿਰੋਜ਼ਪੁਰ: ਇੱਥੋਂ ਦੇ ਪਿੰਡ ਤਲਵੰਡੀ ਜੱਲੇ ਖ਼ਾਨ ਦੀ ਰਹਿਣ ਵਾਲੀ ਵਿਧਵਾ ਔਰਤ ਮਨਜੀਤ ਕੌਰ ਨੇ ਦਲਜੀਤ ਸਿੰਘ 'ਤੇ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ ਲਗਾਏ ਹਨ।
ਕਾਂਗਰਸੀ ਵਿਧਾਇਕ ਦੇ ਨਜ਼ਦੀਕੀ 'ਤੇ ਲੱਗੇ ਜ਼ਮੀਨ 'ਤੇ ਕਬਜ਼ਾ ਕਰਨ ਦੇ ਦੋਸ਼ - congress
ਫ਼ਿਰੋਜ਼ਪੁਰ 'ਚ ਜ਼ੀਰਾ ਹਲਕੇ 'ਚ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਸਮੱਰਥਕ ਦਲਜੀਤ ਸਿੰਘ 'ਤੇ ਇੱਕ ਵਿਧਵਾ ਔਰਤ ਦੀ 8 ਕਿਲੇ ਜ਼ਮੀਨ 'ਤੇ ਕਬਜ਼ਾ ਕਰਨ ਦਾ ਦੋਸ਼ ਲੱਗਿਆ ਹੈ।
ਪ੍ਰੈਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਸਿਮਰਨਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਅਦਾਲਤ 'ਚ ਸਹੁਰਾ ਪਰਿਵਾਰ ਵਾਲਿਆਂ ਨੇ ਅਦਾਲਤ ਰਾਹੀਂ ਉਸ ਦੇ ਪੁੱਤਰ ਦੇ ਉਸ ਦੇ ਹਿੱਸੇ 8 ਕਿੱਲੇ ਜ਼ਮੀਨ ਕਰ ਦਿੱਤੀ ਸੀ।
ਇਸ ਵਿੱਚ ਉਨ੍ਹਾਂ ਦੀ ਮਦਦ ਕੁਲਬੀਰ ਜ਼ੀਰਾ ਤੇ ਉਨ੍ਹਾਂ ਦੇ ਪਿਤਾ ਇੰਦਰਜੀਤ ਜ਼ੀਰਾ ਨੇ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਆਪਣੀ ਜ਼ਮੀਨ ਇੰਦਰਜੀਤ ਜ਼ੀਰਾ ਦੇ ਸਮਰਥਕ ਦਲਜੀਤ ਸਿੰਘ ਨੂੰ 6 ਮਹੀਨੇ ਦਾ ਐਗਰੀਮੈਂਟ ਕਰਕੇ ਠੇਕੇ 'ਤੇ ਦੇ ਦਿੱਤੀ। ਜਦੋਂ ਠੇਕਾ ਪੁਰਾ ਹੋ ਗਿਆ ਤਾਂ ਉਸ ਨੇ ਆਪਣੀ ਜ਼ਮੀਨ ਕਿਸੇ ਹੋਰ ਬੰਦੇ ਨੂੰ ਠੇਕੇ 'ਤੇ ਦਿੱਤੀ। ਇਸ ਤੋਂ ਬਾਅਦ ਜਦੋਂ ਨਵੇਂ ਬੰਦਿਆਂ ਨੇ ਜ਼ਮੀਨ ਵਾਹੀ ਤਾਂ ਦਲਜੀਤ ਸਿੰਘ ਨੇ ਧੱਕੇ ਨਾਲ ਜ਼ਮੀਨ 'ਤੇ ਕਬਜ਼ਾ ਕਰ ਲਿਆ। ਪੀੜਤ ਔਰਤ ਨੇ ਕਿਹਾ ਕਿ ਇਸ ਬਾਰੇ ਉਸ ਨੇ ਪੁਲਿਸ ਨੂੰ ਵੀ ਸ਼ਿਕਾਇਕ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ।