ਫ਼ਿਰੋਜ਼ਪੁਰ:ਪੰਜਾਬਸਰਕਾਰ (Government of Punjab) ਵੱਲੋਂ ਨੌਜਵਾਨਾਂ ਨੂੰ ਨਸ਼ੇ (Drugs) ਤੋਂ ਬਚਾਉਣ ਵਾਸਤੇ ਰੋਜ਼ਗਾਰ ਦੇਣ ਦੇ ਵਾਅਦੇ ਕੀਤੇ ਗਏ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਪੰਜਾਬ ਵਿੱਚ ਹੀ ਰੁਜ਼ਗਾਰ ਦਿੱਤੇ ਜਾਣਗੇ, ਪਰ ਇੱਥੇ ਲੱਗਦਾ ਹੈ ਕਿ ਸਭ ਕੁਝ ਉਲਟਾ ਹੀ ਹੋਣ ਵਾਲਾ ਹੈ। ਕਿਉਂਕਿ ਮਿੰਨੀ ਬੱਸ ਅਪਰੇਟਰਾਂ (Mini bus operators) ਵੱਲੋਂ ਆਪਣੀਆਂ ਬੱਸਾਂ ਘਰਾਂ ਵਿੱਚ ਲਗਾਉਣ ਦਾ ਸਮਾਂ ਆ ਰਿਹਾ ਹੈ। ਉਨ੍ਹਾਂ ਵੱਲੋਂ ਆਪਣੀਆਂ ਮੁਸ਼ਕਲਾਂ ਦਾ ਮੰਗ ਪੱਤਰ ਬਣਾ ਕੇ ਵਿਧਾਇਕ ਨਰੇਸ਼ ਕਟਾਰੀਆ ਨੂੰ ਦਿੱਤਾ ਗਿਆ।
ਇਸ ਦੀ ਜਾਣਕਾਰੀ ਦਿੰਦੇ ਹੋਏ ਬੱਸ ਅਪਰੇਟਰ ਮੱਖੂ ਮੱਲਾਂਵਾਲਾ ਤੇ ਜ਼ੀਰਾ ਵੱਲੋਂ ਪ੍ਰਧਾਨ ਗੁਰਦੀਪ ਸਿੰਘ ਮਨਸੀਹਾਂ ਦੀ ਅਗਵਾਈ ਵਿੱਚ ਵਿਧਾਇਕ ਨਰੇਸ਼ ਕਟਾਰੀਆ (MLA Naresh Kataria) ਨੂੰ ਆਪਣੀਆਂ ਮੁਸ਼ਕਲਾਂ ਦਾ ਮੰਗ ਪੱਤਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਸਾਡੀਆਂ ਮੁਸ਼ਕਲਾਂ ਨੂੰ ਟਰਾਂਸਪੋਰਟ ਮੰਤਰੀ (Minister of Transport) ਤੱਕ ਭੇਜੋ, ਜੋ ਕਿ ਹਾਈ ਕੋਰਟ ਵੱਲੋਂ ਸਾਡੇ ਬੱਸ ਪਰਮਿਟ ਕੈਂਸਲ ਕਰ ਦਿੱਤੇ ਗਏ ਹਨ। ਜਿਸ ਕਾਰਨ ਸਾਡੀਆਂ ਬੱਸਾਂ ਦੇ ਟੈਕਸ ਰੁਕ ਗਏ ਹਨ।
ਇਹ ਵੀ ਪੜ੍ਹੋ:ਦਰਦਨਾਕ ! ਝੁੱਗੀ ਨੂੰ ਲੱਗੀ ਅੱਗ, ਜਿਊਂਦੇ ਸੜੇ ਪਰਿਵਾਰ ਦੇ 7 ਜੀਅ