ਫ਼ਿਰੋਜ਼ਪੁਰ: ਜ਼ਿਲ੍ਹੇ ਵਿੱਚ ਪੁਲਿਸ ਡਿਊਟੀ (Police duty) ਦੇ ਦੌਰਾਨ ਸ਼ਹੀਦ ਹੋਏ ਸੈਨਿਕਾਂ ਅਤੇ ਅਧਿਕਾਰੀਆਂ ਦੀ ਯਾਦ ਵਿੱਚ, 21 ਅਕਤੂਬਰ ਨੂੰ ਸ਼ਹੀਦੀ ਦਿਵਸ (Martyr's Day) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਫਿਰੋਜ਼ਪੁਰ ਦੇ ਐਸ.ਐਸ.ਪੀ ਹਰਮਨਦੀਪ ਸਿੰਘ ਹਾਂਸ (SSP Harmandeep Singh Hans) ਫ਼ਿਰੋਜ਼ਪੁਰ ਵਿੱਚ ਰਹਿ ਰਹੇ, ਵੱਖ -ਵੱਖ ਥਾਵਾਂ 'ਤੇ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਅਤੇ ਉਨ੍ਹਾਂ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਘਰਾਂ ਵਿੱਚ ਜਾ ਰਹੇ ਹਨ।
ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ 21 ਅਕਤੂਬਰ ਨੂੰ, ਅਸੀਂ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਦਾ ਸਨਮਾਨ ਕਰਦੇ ਹਾਂ, ਜੋ ਪੁਲਿਸ ਡਿਊਟੀ ਵਿੱਚ ਸ਼ਹੀਦ ਹੋਏ ਸਨ, ਭਾਵੇਂ ਕੋਵਿਡ ਕਾਰਨ ਅਸੀਂ ਕੋਈ ਸਮਾਗਮ ਨਹੀ ਕਰ ਰਹੇ।
ਫਿਰੋਜ਼ਪੁਰ 'ਚ 21 ਅਕਤੂਬਰ ਨੂੰ ਮਨਾਇਆ ਜਾਵੇਗਾ ਸ਼ਹੀਦੀ ਦਿਵਸ ਉਹਨਾਂ ਕਿਹਾ ਕਿ ਫਿਰੋਜ਼ਪੁਰ ਵਿੱਚ 45 ਪਰਿਵਾਰ ਅਜਿਹੇ ਹਨ ਜਿਹੜਾ ਪੁਲਿਸ ਅਧਿਕਾਰੀ ਡਿਊਟੀ ਦੌਰਾਨ ਸ਼ਹੀਦ ਹੋਏ ਸਨ। 1991 ਵਿੱਚ ਅੱਤਵਾਦ ਵਿੱਚ ਸ਼ਹੀਦ ਹੋਏ ਹੈੱਡ ਕਾਂਸਟੇਬਲ ਬਲਦੇਵ ਸਿੰਘ ਦੇ ਪਰਿਵਾਰ ਨੇ ਐਸ.ਐਸ.ਪੀ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਤੀ ਨਾਲ ਨਤਮਸਤਕ ਹੋਣ ਪੁੱਜੀ ਬਾਲੀਵੁੱਡ ਅਦਾਕਾਰਾ ਯਾਮੀ ਗੌਤਮ