ਪੰਜਾਬ

punjab

ETV Bharat / state

ਕਾਰਗਿਲ ਸ਼ਹੀਦ ਜਿਊਣ ਸਿੰਘ ਮਾਛੀਵਾੜਾ ਦੀ ਯਾਦ 'ਚ ਕਰਵਾਏ 11 ਕੁੜੀਆਂ ਦੇ ਵਿਆਹ - ਫਿਰੋਜ਼ਪੁਰ

ਕਾਰਗਿਲ ਸ਼ਹੀਦ ਜਿਊਣ ਸਿੰਘ ਮਾਛੀਵਾੜਾ ਦੀ ਯਾਦ ਵਿੱਚ 11 ਲੜਕੀਆਂ ਦੇ ਵਿਆਹ ਕਰਵਾਏ ਗਏ। ਇਹ ਵਿਆਹ ਕਰਵਾਉਣ ਦਾ ਮਕਸਦ ਇਹ ਹੈ ਕਿ ਇੱਕ ਦੂਜੇ ਵਿੱਚ ਭਾਈਚਾਰਕ ਸਾਂਝ ਵੱਧ ਸਕੇ।

ਕਾਰਗਿਲ ਸ਼ਹੀਦ ਜਿਉਣ ਸਿੰਘ ਮਾਛੀਵਾਲਾ ਦੀ ਯਾਦ 'ਚ ਕਰਵਾਏ 11 ਕੁੜੀਆਂ ਦੇ ਵਿਆਹ
ਕਾਰਗਿਲ ਸ਼ਹੀਦ ਜਿਉਣ ਸਿੰਘ ਮਾਛੀਵਾਲਾ ਦੀ ਯਾਦ 'ਚ ਕਰਵਾਏ 11 ਕੁੜੀਆਂ ਦੇ ਵਿਆਹ

By

Published : Mar 20, 2021, 9:07 PM IST

ਫਿਰੋਜ਼ਪੁਰ: ਕਾਰਗਿਲ ਸ਼ਹੀਦ ਜਿਊਣ ਸਿੰਘ ਮਾਛੀਵਾੜਾ ਦੀ ਯਾਦ ਵਿੱਚ 11 ਲੜਕੀਆਂ ਦੇ ਵਿਆਹ ਕਰਵਾਏ ਗਏ। ਇਹ ਵਿਆਹ ਕਰਵਾਉਣ ਦਾ ਮਕਸਦ ਇਹ ਹੈ ਕਿ ਇੱਕ ਦੂਜੇ ਵਿੱਚ ਭਾਈਚਾਰਕ ਸਾਂਝ ਵੱਧ ਸਕੇ। ਇਸ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਅਕਾਲੀਆਂਵਾਲਾ ਵਾਸੀਆ ਨੇ ਕਿਹਾ ਕਿ ਇਹ ਵਿਆਹ ਪਿਛਲੇ ਕੁੱਝ ਸਾਲਾਂ ਤੋਂ ਲੜੀਵਾਰ ਪਰੰਪਰਾ ਦੇ ਚੱਲਦੇ ਸ਼ਹੀਦ ਕਾਰਗਿਲ ਫ਼ੌਜੀ ਜਿਊਣ ਸਿੰਘ ਦੀ ਯਾਦ ਵਿੱਚ ਕਰਵਾਏ ਜਾਂਦੇ ਹਨ।

ਕਾਰਗਿਲ ਸ਼ਹੀਦ ਜਿਊਣ ਸਿੰਘ ਮਾਛੀਵਾੜਾ ਦੀ ਯਾਦ 'ਚ ਕਰਵਾਏ 11 ਕੁੜੀਆਂ ਦੇ ਵਿਆਹ

ਇਸ ਮੌਕੇ ਵੱਖ-ਵੱਖ ਬਰਾਦਰੀਆਂ ਦੀਆਂ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ ਤੇ ਭਾਈਚਾਰਕ ਸਾਂਝ ਨੂੰ ਜਾਗਰਤ ਕੀਤਾ ਜਾਂਦਾ ਹੈ। ਇਹ ਪ੍ਰੋਗਰਾਮ ਇਲਾਕੇ ਦੇ ਮੋਹਤਬਰ ਸੱਜਣਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਗਿੱਧਾ, ਭੰਗੜਾ, ਨਾਟਕ ਤੇ ਸੱਭਿਆਚਾਰਕ ਪ੍ਰੋਗਰਾਮ ਕੀਤੇ ਜਾਂਦੇ ਹਨ ਤੇ ਪਰਿਵਾਰ ਵਾਲਿਆਂ ਦਾ ਮਨੋਰੰਜਨ ਕੀਤਾ ਜਾਂਦਾ ਹੈ।

ਇਸ ਉਪਰੰਤ ਇਨ੍ਹਾਂ ਲੜਕੀਆਂ ਨੂੰ ਜ਼ਰੂਰਤ ਅਨੁਸਾਰ ਦਹੇਜ ਦਾ ਸਾਮਾਨ ਵੀ ਦਿੱਤਾ ਜਾਂਦਾ ਹੈ ਤੇ ਖੁੱਲ੍ਹੇ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ। ਇਸ ਮੌਕੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਵੱਖ-ਵੱਖ ਧਾਰਮਿਕ, ਸਮਾਜ ਸੇਵੀ ਤੇ ਰਾਜਨੀਤਿਕ ਆਗੂਆਂ ਵੱਲੋਂ ਆਪਣੇ ਆਪ ਨੂੰ ਵਡਭਾਗਾ ਸਮਝਿਆ ਗਿਆ ਤੇ ਉਨ੍ਹਾਂ ਨੇ ਇਨ੍ਹਾਂ ਪਰਿਵਾਰਾਂ ਨੂੰ ਅਸ਼ੀਰਵਾਦ ਦਿੱਤਾ।

ABOUT THE AUTHOR

...view details