ਫਿਰੋਜ਼ਪੁਰ: 2022 ਦੀਆਂ ਚੋਣਾਂ ਵਿੱਚ ਅਜੇ ਸਮਾਂ ਪਿਆ ਹੈ ਪਰ ਸਿਆਸੀ ਪਾਰਟੀਆਂ ਵੱਲੋਂ ਆਪਣੇ ਰੁੱਸੇ ਹੋਏ ਵਰਕਰਾਂ ਨੂੰ ਅਤੇ ਦੂਜੀ ਪਾਰਟੀਆਂ ਵਿੱਚੋਂ ਨਾਰਾਜ਼ ਵਰਕਰਾਂ ਨੂੰ ਆਪਣੇ ਨਾਲ ਜੋੜਨ ਦਾ ਕੰਮ ਕੀਤਾ ਜਾ ਰਿਹਾ ਹੈ।
ਇਸੇ ਤਹਿਤ ਵਿਧਾਨ ਸਭਾ ਹਲਕਾ ਜ਼ੀਰਾ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ੀਰਾ ਦੇ ਵਿੱਚ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੂੰ ਜ਼ੀਰੇ ਹਲਕੇ ਤੋਂ ਉਮੀਦਵਾਰ ਐਲਾਨ ’ਤੇ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸੇ ਤਹਿਤ ਜ਼ੀਰਾ ਦੇ ਨਾਲ ਲੱਗਦੇ ਪਿੰਡ ਬੰਬ ਵਿੱਚ ਸਾਬਕਾ ਚੇਅਰਮੈਨ ਕੁਲਦੀਪ ਸਿੰਘ ਵਿਰਕ ਬੰਬ ਦੇ ਘਰ ਇੱਕ ਸਮਾਗਮ ਰੱਖਿਆ ਗਿਆ ਜਿਸ ਵਿੱਚ ਹਲਕਾ ਜ਼ੀਰਾ ਦੇ ਸਾਬਕਾ ਸਰਪੰਚ ਤੇ ਪੰਚ ਵੱਡੀ ਗਿਣਤੀ ਵਿੱਚ ਪਹੁੰਚੇ।
ਫਿਰੋਜ਼ਪੁਰ: ਪੰਚਾ ਸਰਪੰਚਾ ਦੀ ਅਕਾਲੀ ਦਲ ’ਚ ਮੁੜ ਵਾਪਸੀ ਇਸ ਮੌਕੇ ਸਾਬਕਾ ਮੰਤਰੀ ਪੰਜਾਬ ਜਨਮੇਜਾ ਸਿੰਘ ਸੇਖੋਂ ਵੱਲੋਂ ਸ਼ਾਮਿਲ ਹੋਏ ਵਰਕਰਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਉਸੇ ਤਰ੍ਹਾਂ ਦਿੱਤਾ ਜਾਵੇਗਾ ਜਿਸ ਤਰ੍ਹਾਂ ਉਨ੍ਹਾਂ ਨੂੰ ਪਿਛਲੇ ਸਮੇਂ ਵਿੱਚ ਜ਼ੀਰਾ ਪਰਿਵਾਰ ਵੱਲੋਂ ਮਿਲਦਾ ਸੀ, ਇਸ ਮੌਕੇ ਸੇਖੋਂ ਵੱਲੋਂ ਕਿਹਾ ਗਿਆ ਕਿ ਵਰਕਰਾਂ ਦਾ ਉਤਸ਼ਾਹ ਵੇਖ ਕੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਜ਼ੀਰਾ ਜਿੱਥੇ ਪੰਥਕ ਹਲਕਾ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਦੀ ਸੀਟ ਜਿਨ੍ਹਾਂ ਨਾਕਾਮੀਆਂ ਕਰਕੇ ਨਹੀਂ ਜਿੱਤੀ ਗਈ ਉਨ੍ਹਾਂ ’ਤੇ ਵਿਚਾਰ ਕੀਤੇ ਜਾਣਗੇ।
ਇਸ ਮੌਕੇ ਕੁਲਦੀਪ ਸਿੰਘ ਵਿਰਕ ਬੰਬ ਸਾਬਕਾ ਚੇਅਰਮੈਨ ਵੱਲੋਂ ਜਨਮੇਜਾ ਸਿੰਘ ਸੇਖੋਂ ਦਾ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚਣ ’ਤੇ ਸਵਾਗਤ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ ਆਏ ਸਰਪੰਚਾਂ ਪੰਚਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਮਾਂ ਪਾਰਟੀ ਵਿਚ ਵਾਪਸੀ ਕੀਤੀ ਹੈ ਜਿਸ ’ਤੇ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ।
ਇਹ ਵੀ ਪੜੋ: ਪੰਜਾਬ ਬੀਜੇਪੀ 'ਚ ਘਮਾਸਾਣ, ਜੋਸ਼ੀ ਨੇ ਆਪਣੇ ਪ੍ਰਧਾਨ ਨੂੰ ਹੀ ਕੀਤੇ ਇਹ ਸਵਾਲ