ਫਿਰੋਜ਼ਪੁਰ: ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਹੈ ਤੇ ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰ ਰਿਹਾ ਹੈ। ਇਸ ਦੇ ਨਾਲ ਹੀ ਜੇਕਰ ਕੁਦਰਤੀ ਮਾਰ ਉਸ 'ਤੇ ਪੈ ਜਾਵੇ ਤਾਂ ਉਸ ਦੀ ਜ਼ਿੰਦਗੀ ਹੋਰ ਵੀ ਮੁਸ਼ਕਿਲ ਹੋ ਜਾਂਦੀ ਹੈ।
ਇਸੇ ਤਰ੍ਹਾਂ ਦੀ ਇਕ ਘਟਨਾ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਮਨਸੂਰਵਾਲ ਵਿੱਚ ਦੇਖਣ ਨੂੰ ਮਿਲੀ। ਜਿੱਥੇ ਇਸ ਪਿੰਡ ਦੇ ਉੱਪਰ ਇਕ ਕਹਿਰ ਵਰਸਿਆ, ਜਿਸ ਨਾਲ ਪਿੰਡ ਦੇ ਪਸ਼ੂ ਆਪਣੀ ਜਾਨ ਗਵਾ ਬੈਠੇ।
ਇਸ ਦੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਵੱਲੋਂ ਦੱਸਿਆ ਗਿਆ ਕਿ ਸਾਡਾ ਪਿੰਡ ਗਰੀਬ ਕਿਸਾਨਾਂ ਦਾ ਪਿੰਡ ਹੈ। ਜਿਸ ਵਿੱਚ ਰਹਿਣ ਵਾਲੇ ਕਿਸਾਨ ਛੋਟੇ ਹਨ ਤੇ ਪਸ਼ੂਆਂ ਦਾ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ। ਸਾਡੇ ਪਿੰਡ ਵਿਚ ਲਗਾਤਾਰ ਇਕ ਹਫਤੇ ਤੋਂ ਪਸ਼ੂਆਂ ਦੀ ਮੌਤ ਹੋ ਰਹੀ ਹੈ।
ਹਰਾ ਚਾਰਾ ਖਾਣ ਨਾਲ ਕਈ ਪਸ਼ੂਆਂ ਦੀ ਹੋਈ ਮੌਤ ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਵਿੱਚ ਪੰਜਾਹ ਤੋਂ ਸੱਠ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਜਿਸ ਦਾ ਕਾਰਨ ਡਾਕਟਰਾਂ ਵੱਲੋਂ ਹਰਾ ਚਾਰਾ ਦੱਸਿਆ ਜਾ ਰਿਹਾ ਹੈ। ਇੱਥੇ ਸਰਕਾਰ ਅੱਗੇ ਵੀ ਅਪੀਲ ਕੀਤੀ ਕਿ ਇਨ੍ਹਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਇਹ ਪਰਿਵਾਰ ਆਪਣੀ ਰੋਜ਼ੀ ਰੋਟੀ ਫਿਰ ਤੋਂ ਸ਼ੁਰੂ ਕਰ ਸਕਣ।
ਇਸ ਮੌਕੇ ਜਿਨ੍ਹਾਂ ਪਰਿਵਾਰਾਂ ਦੇ ਪਸ਼ੂਆਂ ਦੀ ਮੌਤ ਹੋਈ, ਉਨ੍ਹਾਂ ਨਾਲ ਜਦ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਜ਼ਦੀਕ ਹੀ ਸ਼ਰਾਬ ਦੀ ਫੈਕਟਰੀ ਹੈ। ਜਿਸ ਵਿੱਚੋਂ ਫੈਕਟਰੀ ਦੀ ਸੁਆਹ ਉੱਡ ਕੇ ਸਾਡੇ ਖੇਤਾਂ ਵਿੱਚ ਹਰੇ ਚਾਰੇ ਤੇ ਫਸਲਾਂ ਉਪਰ ਡਿੱਗਦੀ ਰਹਿੰਦੀ ਹੈ।
ਜਦੋਂ ਅਸੀਂ ਹਰਾ ਚਾਰਾ ਲੈਣ ਜਾਂਦੇ ਹਾਂ ਤਾਂ ਸਾਡੇ ਹੱਥ ਪੈਰ ਕਾਲੇ ਹੋ ਜਾਂਦੇ ਹਨ। ਅਸੀਂ ਬਹੁਤ ਵਾਰ ਇਸ ਫੈਕਟਰੀ ਦੇ ਮਾਲਕ ਨਾਲ ਗੱਲਬਾਤ ਕੀਤੀ ਪਰ ਉਨ੍ਹਾਂ ਵੱਲੋਂ ਕਿਸੇ ਵੀ ਮਸਲੇ ਦਾ ਹੱਲ ਨਹੀਂ ਕੱਢਿਆ ਗਿਆ। ਕੁਝ ਲੋਕਾਂ ਵੱਲੋਂ ਫੈਕਟਰੀ ਬੰਦ ਕਰਨ ਦੀ ਅਪੀਲ ਵੀ ਕੀਤੀ ਗਈ।
ਹਰਾ ਚਾਰਾ ਖਾਣ ਨਾਲ ਕਈ ਪਸ਼ੂਆਂ ਦੀ ਹੋਈ ਮੌਤ ਇਸ ਮੌਕੇ ਡਾ ਵੀ.ਕੇ ਮਲਹੋਤਰਾ ਵੱਲੋਂ ਦੱਸਿਆ ਗਿਆ ਕਿ ਹਰੇ ਚਾਰੇ ਵਿੱਚ ਨਾਈਟ੍ਰੋਜਨ ਦੀ ਮਾਤਰਾ ਵੱਧ ਹੋਣ ਕਰਕੇ ਅਤੇ ਪਸ਼ੂਆਂ ਦੀ ਭੋਜਨ ਨਲੀ ਵਿੱਚ ਫਾਲਟ ਹੋਣ ਕਰਕੇ ਇਨ੍ਹਾਂ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਵਿਭਾਗ ਵੱਲੋਂ ਮੂੰਹ, ਖੁਰ ਦੇ ਟੀਕੇ ਪਿੰਡਾਂ ਵਿਚ ਜਾ ਕੇ ਹਰ ਇੱਕ ਪਸ਼ੂ ਦੇ ਲਗਾਏ ਜਾ ਰਹੇ ਹਨ ਤੇ ਜਾਂਚ 'ਚ ਜੋ ਹੋਰ ਕੁਝ ਸਾਹਮਣੇ ਆਵੇਗਾ ਉਹ ਦੱਸ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ:Russia Ukraine War: ਐਲਆਈਸੀ ਦੇ ਆਈਪੀਓ ਨੂੰ ਮੁਲਤਵੀ ਕਰ ਸਕਦੀ ਹੈ ਸਰਕਾਰ