ਫ਼ਿਰੋਜ਼ਪੁਰ:ਅਕਸਰ ਇਹ ਦੇਖਿਆ ਜਾਂਦਾ ਹੈ ਕਿ ਹਨੀ ਟਰੈਪ ਨੂੰ ਲੈ ਕੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਤੇ ਇਸ ਤੋਂ ਪਰੇਸ਼ਾਨ ਹੋ ਕੇ ਕਈ ਵਾਰ ਵਿਅਕਤੀ ਖੁਦਕੁਸ਼ੀ ਦਾ ਰਸਤਾ ਵੀ ਆਪਣਾ ਲੈਂਦੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਫ਼ਿਰੋਜ਼ਪੁਰ ਛਾਉਣੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਦੇ ਕਿਸੇ ਮਹਿਲਾ ਨਾਲ ਲੰਬੇ ਸਮੇਂ ਤੋਂ ਸਬੰਧ ਸਨ। ਮਹਿਲਾ ਉਕਤ ਵਿਅਕਤੀ ਕੋਲੋਂ ਪੈਸਿਆਂ ਦੀ ਮੰਗ ਕਰ ਰਹੀ ਸੀ ਤੇ ਵਿਅਕਤੀ ਪੈਸੇ ਨਾ ਦੇਣ ਦੀ ਹਾਲਤ ਵਿੱਚ ਇਸ ਕਦਰ ਪਰੇਸ਼ਾਨ ਹੋ ਗਿਆ ਸੀ, ਕਿ ਉਸ ਨੇ ਦੁਕਾਨ ਵਿੱਚ ਜਾ ਕੇ ਖ਼ੁਦ ਉੱਤੇ ਤੇਲ ਪਾ ਕੇ ਅੱਗ ਲਗਾ ਲਈ, ਜੋ ਕਿ ਪੂਰੀ ਤਰ੍ਹਾਂ ਝੁਲਸ ਗਿਆ ਹੈ।
ਪੀੜਤ ਨੇ ਮਹਿਲਾ ਤੋਂ ਤੰਗ ਹੋ ਕੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼: ਇਸ ਮੌਕੇ ਪੀੜਤ ਦੇ ਭਰਾ ਨੇ ਦੱਸਿਆ ਕਿ ਇੱਕ ਔਰਤ ਜੋ ਕਿ ਰਾਧੇ ਲੈਸ ਸਟੋਰ ਦੀ ਮਾਲਕਣ ਹੈ, ਉਹ ਉਸ ਦੇ ਭਰਾ ਨੂੰ ਬਹੁਤ ਤੰਗ ਪਰੇਸ਼ਾਨ ਕਰਦੀ ਸੀ। ਜਿਸ ਕਰਕੇ ਉਸ ਦੇ ਭਰਾ ਦੀ ਮਾਨਸਿਕ ਹਾਲਤ ਇਸ ਕਦਰ ਖ਼ਰਾਬ ਸੀ ਕਿ ਉਸ ਨੇ ਪਹਿਲਾਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਔਰਤ ਵੱਲੋਂ 15 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਸੀ, ਜਿਸ ਨੂੰ ਮੇਰੇ ਭਰਾ ਪਰੇਸ਼ਾਨ ਰਹਿੰਦਾ ਸੀ।