ਪੰਜਾਬ

punjab

ETV Bharat / state

ਜ਼ੀਰਾ 'ਚ ਮਾਈ ਭਾਗੋ ਦੀਆਂ ਵਾਰਸਾਂ ਨੇ ਕੱਢਿਆ ਰੋਡ ਮਾਰਚ - ਰੋਡ ਮਾਰਚ

ਜ਼ੀਰਾ ਵਿੱਚ ਰਮਨਦੀਪ ਕੌਰ ਮਰਖਾਈ ਸਮਾਜਸੇਵੀ ਨੇ ਮਾਈ ਭਾਗੋ ਦੀਆਂ ਵਾਰਸਾਂ ਹੋਣ ਦੇ ਨਾਤੇ ਕਿਸਾਨ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਪ੍ਰਣ ਕੀਤਾ। ਇਸਦੇ ਚੱਲਦੇ ਜ਼ੀਰਾ ਦੇ ਮੇਨ ਚੌਕ ਵਿੱਚ ਇਕੱਠ ਕਰ ਕੇ ਪੈਦਲ ਮਾਰਚ ਕਰਦੇ ਹੋਏ ਬਾਜ਼ਾਰ ਵਿੱਚੋਂ ਲੰਘਦੇ ਸਮੇਂ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ ਨਾਅਰੇਬਾਜ਼ੀ ਅਤੇ ਪਿੱਟ ਸਿਆਪਾ ਕੀਤਾ।

ਜ਼ੀਰਾ 'ਚ ਮਾਈ ਭਾਗੋ ਦੀਆਂ ਵਾਰਸਾਂ ਨੇ ਕੱਢਿਆ ਰੋਡ ਮਾਰਚ
ਜ਼ੀਰਾ 'ਚ ਮਾਈ ਭਾਗੋ ਦੀਆਂ ਵਾਰਸਾਂ ਨੇ ਕੱਢਿਆ ਰੋਡ ਮਾਰਚ

By

Published : Jan 19, 2021, 8:45 PM IST

ਫ਼ਿਰੋਜ਼ਪੁਰ: ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਕੇਂਦਰ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਲੜਾਈ ਵਿੱਚ ਹਰ ਦਿਨ ਕੋਈ ਨਾ ਕੋਈ ਜਥੇਬੰਦੀ ਆਪਣਾ ਹਿੱਸਾ ਪਾ ਰਹੀ ਹੈ। ਇਸੇ ਤਰ੍ਹਾਂ ਜ਼ੀਰਾ ਵਿੱਚ ਰਮਨਦੀਪ ਕੌਰ ਮਰਖਾਈ ਸਮਾਜਸੇਵੀ ਨੇ ਮਾਈ ਭਾਗੋ ਦੀਆਂ ਵਾਰਸਾਂ ਹੋਣ ਦੇ ਨਾਤੇ ਇਨ੍ਹਾਂ ਕਿਸਾਨ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਦਾ ਪ੍ਰਣ ਕੀਤਾ।

ਇਸੇ ਦੇ ਚੱਲਦੇ ਜ਼ੀਰਾ ਦੇ ਮੇਨ ਚੌਕ ਵਿੱਚ ਇਕੱਠ ਕਰ ਕੇ ਪੈਦਲ ਮਾਰਚ ਕਰਦੇ ਹੋਏ ਬਾਜ਼ਾਰ ਵਿੱਚੋਂ ਲੰਘਦੇ ਸਮੇਂ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ ਨਾਅਰੇਬਾਜ਼ੀ ਅਤੇ ਪਿੱਟ ਸਿਆਪਾ ਕੀਤਾ।

ਇਸ ਮੌਕੇ ਵੱਖ-ਵੱਖ ਆਗੂਆਂ ਨੇ ਸਟੇਜ ਉੱਤੇ ਆਪਣੇ-ਆਪਣੇ ਵਿਚਾਰ ਪ੍ਰਗਟ ਕੀਤੇ ਸਟੇਜ ਸਾਂਭਣ ਦੀ ਭੂਮਿਕਾ ਐਡਵੋਕੇਟ ਜੋਬਨਜੀਤ ਸਿੰਘ ਵੱਲੋਂ ਨਿਭਾਈ ਗਈ।

ਇਨ੍ਹਾਂ ਆਗੂਆਂ ਨੇ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਸੰਘਰਸ਼ ਤਿੱਖਾ ਹੁੰਦਾ ਜਾਵੇਗਾ। 26 ਜਨਵਰੀ ਨੂੰ ਟਰੈਕਟਰ ਮਾਰਚ ਵਿੱਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਦਿੱਲੀ ਪਰੇਡ ਗਰਾਊਂਡ ਵਿਚ ਪਹੁੰਚਣਗੇ।

ABOUT THE AUTHOR

...view details