ਪੰਜਾਬ

punjab

ETV Bharat / state

VIDEO: ਅੰਗਰੇਜ਼ਾਂ ਦੀ ਗੁਲਾਮੀ ਵਾਲੇ ਜ਼ਖ਼ਮਾਂ ਨੂੰ ਹਰਾ ਕਰ ਰਿਹਾ 'ਲੈਟਰ ਬਾਕਸ' - online punjabi khabran

ਡਿਜ਼ੀਟਲ ਯੁਗ ਵਿੱਚ ਮੋਬਾਇਲ ਦੇ ਇਸਤੇਮਾਲ ਨਾਲ ਅਸੀਂ ਕੋਈ ਵੀ ਸੰਦੇਸ਼ ਸਕਿੰਟਾਂ ਚ ਆਪਣਿਆਂ ਤੱਕ ਪਹੁੰਚਾ ਦਿੰਦੇ ਹਾਂ। ਪਰ, ਅੱਜ ਵੀ ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਲੱਗਿਆ ਆਜ਼ਾਦੀ ਤੋਂ ਪਹਿਲਾਂ ਦਾ ਲੈਟਰ ਬਾਕਸ ਸਾਡੇ ਪਿਛੜੇ ਹੋਣ ਦਾ ਗਵਾਹ ਬਣ ਰਿਹਾ ਹੈ।

ਫ਼ੋਟੋ

By

Published : Jun 1, 2019, 3:42 PM IST

ਫਿਰੋਜ਼ਪੁਰ: ਅੱਜ ਦੇ ਡਿਜ਼ੀਟਲ ਯੁਗ ਵਿੱਚ ਇਨਸਾਨ ਇੱਕ ਮਸ਼ੀਨ ਬਣ ਕੇ ਰਹਿ ਗਿਆ ਹੈ। ਪਰ ਇਸ ਮਸ਼ੀਨੀ ਯੁਗ ਵਿੱਚ ਭਾਰਤ ਨੇ ਭਾਵੇਂ ਕਿਨ੍ਹੀ ਵੀ ਤਰੱਕੀ ਕਰ ਲਈ ਹੋਵੇ, ਪਰ ਅੰਗ੍ਰੇਜਾਂ ਦੀ ਗੁਲਾਮੀ ਤੋਂ 70 ਸਾਲ ਬਾਅਦ ਵੀ ਅੱਜ ਦੇਸ਼ ਅੰਦਰ ਕੁੱਝ ਅਜਿਹੇ ਅੰਗਰੇਜਾ ਦੇ ਵੱਲੋਂ ਸਥਾਪਤ ਕੀਤੇ ਗਏ ਕਾਰਨਾਮੇਂ ਨਜ਼ਰ ਆ ਜਾਂਦੇ ਹਨ ਜਿਨ੍ਹਾਂ ਦੀ ਹੁਣ ਵਰਤੋਂ ਤਾਂ ਨਹੀਂ ਹੁੰਦੀ ਪਰ ਸਾਨੂੰ ਸਾਡੀ ਗੁਲਾਮੀ ਜ਼ਰੁਰ ਯਾਦ ਕਰਵਾਉਂਦੇ ਹਨ।

ਵੀਡੀਓ

ਅਜਿਹਾ ਹੀ ਇੱਕ ਲੈਟਰ ਬਾਕਸ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਅਤੇ ਤਹਿਸੀਲ ਦੇ ਬਾਹਰ ਲਗਾ ਹੈ ਜੋ ਕਿ ਕਰੀਬ 100 ਸਾਲ ਪੁਰਾਣਾ ਹੈ ਇਹ ਲੈਟਰ ਬਾਕਸ ਅਜਾਦੀ ਤੋਂ ਪਹਿਲਾਂ ਦਾ ਲੱਗਾ ਹੋਇਆ ਹੈ ਅਤੇ ਹੁਣ ਵੀ ਸਵੇਰੇ ਸ਼ਾਮ ਖੁਲਦਾ ਹੈ। ਇਸ ਦੇ ਉਪਰ ਮਹਾਰਾਣੀ ਦਾ ਕਰਾਊਨ ਵੀ ਬਣਿਆ ਹੋਇਆ ਹੈ ਜੋ ਸਾਡੀ ਗੁਲਾਮੀ ਦੀ ਗਵਾਹੀ ਭਰਦਾ ਹੈ।

ਡਿਜ਼ੀਟਲ ਯੁਗ ਵਿੱਚ ਮੋਬਾਇਲ ਦੇ ਇਸਤੇਮਾਲ ਨਾਲ ਅਸੀਂ ਕੋਈ ਵੀ ਸੰਦੇਸ਼ ਸਕਿੰਟਾਂ ਚ ਆਪਣਿਆਂ ਤੱਕ ਪਹੁੰਚਾ ਦਿੰਦੇ ਹਾਂ। ਪਰ, ਅੱਜ ਵੀ ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਲੱਗਿਆ ਆਜ਼ਾਦੀ ਤੋਂ ਪਹਿਲਾਂ ਦਾ ਲੈਟਰ ਬਾਕਸ ਸਾਡੇ ਪਿਛੜੇ ਹੋਣ ਦਾ ਗਵਾਹ ਬਣ ਰਿਹਾ ਹੈ।

ABOUT THE AUTHOR

...view details