ਪੰਜਾਬ

punjab

ETV Bharat / state

ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਰੈਲੀ ਤੋਂ ਪਹਿਲਾ ਕਿਸਾਨਾਂ ਨੇ ਫ਼ਿਰੋਜ਼ਪੁਰ 'ਚ ਲਾਏ ਡੇਰੇ

ਨਰਿੰਦਰ ਮੋਦੀ ਦੀ ਪਹਿਲੀ ਰੈਲੀ ਫ਼ਿਰੋਜ਼ਪੁਰ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਸਬੀਰ ਸਿੰਘ ਪਿੱਦੀ ਸੂਬਾ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਰੈਲੀ ਦਾ ਵਿਰੋਧ ਕਰਨ ਵਾਸਤੇ ਫਿਰੋਜ਼ਪੁਰ ਜਾਣ ਲਈ ਰਵਾਨਾ ਹੋਏ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ।

ਫ਼ਿਰੋਜ਼ਪੁਰ ਰੈਲੀ ਤੋਂ ਪਹਿਲਾ ਕਿਸਾਨਾਂ ਨੇ ਫ਼ਿਰੋਜ਼ਪੁਰ 'ਚ ਲਾਏ ਡੇਰੇ
ਫ਼ਿਰੋਜ਼ਪੁਰ ਰੈਲੀ ਤੋਂ ਪਹਿਲਾ ਕਿਸਾਨਾਂ ਨੇ ਫ਼ਿਰੋਜ਼ਪੁਰ 'ਚ ਲਾਏ ਡੇਰੇ

By

Published : Jan 5, 2022, 1:46 PM IST

ਫ਼ਿਰੋਜ਼ਪੁਰ: ਪੰਜਾਬ ਵਿੱਚ 2022 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ, ਉਸੇ ਦੇ ਚੱਲਦੇ ਹਰ ਇੱਕ ਪਾਰਟੀ ਵੱਲੋਂ ਆਪਣੀ ਆਪਣੀ ਕਾਰਗੁਜ਼ਾਰੀ ਵਧਾ ਦਿੱਤੀ ਗਈ ਹੈ। ਇਸੇ ਦੇ ਚੱਲਦੇ ਬੁੱਧਵਾਰ ਨੂੰ ਬੀਜੇਪੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਰੈਲੀ ਸ਼ਹੀਦਾਂ ਦੀ ਧਰਤੀ ਫ਼ਿਰੋਜ਼ਪੁਰ ਤੋਂ ਸ਼ੁਰੂ ਕੀਤੀ ਗਈ।

ਪਰ ਇਸ ਤੋਂ ਪਹਿਲਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਸਬੀਰ ਸਿੰਘ ਪਿੱਦੀ ਸੂਬਾ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਰੈਲੀ ਦਾ ਵਿਰੋਧ ਕਰਨ ਵਾਸਤੇ ਫਿਰੋਜ਼ਪੁਰ ਜਾਣ ਲਈ ਰਵਾਨਾ ਹੋਏ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ ਗਿਆ।

ਫ਼ਿਰੋਜ਼ਪੁਰ ਰੈਲੀ ਤੋਂ ਪਹਿਲਾ ਕਿਸਾਨਾਂ ਨੇ ਫ਼ਿਰੋਜ਼ਪੁਰ 'ਚ ਲਾਏ ਡੇਰੇ

ਉਨ੍ਹਾਂ ਵੱਲੋਂ ਆਪਣਾ ਪੜਾਅ ਜ਼ੀਰਾ ਫ਼ਿਰੋਜ਼ਪੁਰ ਰੋਡ 'ਤੇ ਪਿੰਡ ਕੋਲਗੜ੍ਹ ਦਾਣਾ ਮੰਡੀ ਵਿੱਚ ਠਹਿਰਾਅ ਕੀਤਾ ਗਿਆ 'ਤੇ ਇਸ ਮੌਕੇ ਪੁਲਿਸ ਪ੍ਰਸ਼ਾਸਨ ਤੇ ਬੀਜੇਪੀ ਵਿਜੇਂਦਰ ਸ਼ੇਖਾਵਤ ਮੰਤਰੀ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਦੀਆਂ ਮੰਗਾਂ ਜਲਦੀ ਮੰਨ ਲਈਆਂ ਜਾਣਗੀਆਂ। ਉਨ੍ਹਾਂ ਪ੍ਰਧਾਨ ਮੰਤਰੀ ਨਾਲ ਉਨ੍ਹਾਂ ਦੀ ਮੀਟਿੰਗ ਜਲਦ ਕਰਵਾਉਣ ਦਾ ਵਿਸ਼ਵਾਲ ਦਿਵਾਇਆ।

ਇਸ ਮੌਕੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ਨੇ ਦੱਸਿਆ ਕਿ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਸ ਰੈਲੀ ਦਾ ਪੁਰਜ਼ੋਰ ਵਿਰੋਧ ਕੀਤਾ ਜਾਵੇਗਾ, ਇਸ ਵਿੱਚ ਚਾਹੇ ਪੁਲਿਸ ਪ੍ਰਸ਼ਾਸਨ ਵੱਲੋਂ ਜੋ ਵੀ ਨਾਕੇਬੰਦੀਆਂ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਵੀ ਤੋੜ ਕੇ ਅੱਗੇ ਕਦਮ ਵਧਾਏ ਜਾਣਗੇ।

ਇਹ ਵੀ ਪੜੋ:- 15 ਜਨਵਰੀ ਨੂੰ PM ਮੋਦੀ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਹੋਵੇਗੀ ਬੈਠਕ

For All Latest Updates

ABOUT THE AUTHOR

...view details