ਫਿਰੋਜ਼ਪੁਰ: ਜ਼ਿਲ੍ਹੇ ਦੇੇ ਪਿੰਡ ਖੋਸਾ ਦਲ ਵਿਖੇ ਭਾਈਚਾਰੇ ਦੀ ਅਨੌਖੀ ਮਿਸਾਲ ਦੇਖਣ ਨੂੰ ਮਿਲੀ ਹੈ। ਸਿੱਖ ਭਾਈਵਾਰੇ ਦੀ ਮਦਦ ਨਾਲ ਮਸਜਿਦ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੀ ਉਸਾਰੀ ਦੀ ਨੀਂਹ ਮੌਲਾਨਾ ਉਸਮਾਨ ਲੁਧਿਆਣਵੀ, ਮਹੁੰਮਦ ਸਿਤਾਰਾ ਲਿਬੜਾ ਮੈਂਬਰ ਪੰਜਾਬ ਵਕਫ ਬੋਰਡ ਤੇ ਹੋਰਾਂ ਵੱਲੋਂ ਮਿਲ ਕੇ ਰੱਖੀ ਗਈ ਹੈ।
ਇਸ ਮੌਕੇ 'ਤੇ ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਸਰਪੰਚ ਤੇ ਸਮੁੱਚੇ ਪਿੰਡ ਵਾਸੀਆਂ ਦੀ ਸਰਬਸੰਮਤੀ ਨਾਲ ਇਹ ਬਣਾਇਆ ਜਾ ਰਿਹਾ ਹੈ।ਇਹ ਪੁਰਾਣੇ ਪੰਜਾਬ ਦੇ ਭਾਈਚਾਰੇ ਨੂੰ ਦਰਸਾਉਂਦਾ ਹੈ ਤੇ ਹੁਣ ਦੇ ਸਮੇਂ 'ਚ ਭਾਈਚਾਰੇ ਦੀ ਇੱਕ ਵੱਡੀ ਮਿਸਾਲ ਹੈ।