ਫ਼ਿਰੋਜ਼ਪੁਰ: ਜਿੱਥੇ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੀ ਹੈ ਉੱਥੇ ਹੀ ਹੁਣ ਡੇਂਗੂ ਦੀ ਭਿਆਨਕ ਬਿਮਾਰੀ ਦੇ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ। ਸਰਕਾਰ ਵੱਲੋਂ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਵੱਖ-ਵੱਖ ਤਰ੍ਹਾਂ ਦੇ ਉੁਪਰਾਲੇ ਕੀਤੇ ਜਾ ਰਹੇ ਹਨ। ਪਰ ਇਹ ਉਪਰਾਲੇ ਉਦੋਂ ਫਿੱਕੇ ਨਜ਼ਰ ਆਉਂਦੇ ਹਨ ਜਦੋਂ ਸਰਕਾਰ ਵੱਲੋਂ ਹੀ ਸਰਕਾਰੀ ਅਦਾਰਿਆਂ ਵਿੱਚ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਨੂੰ ਅੱਖੋਂ ਪਰੋਖੇ ਕਰਕੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਤਾਜ਼ਾ ਹੀ ਮਾਮਲਾ ਫ਼ਿਰੋਜ਼ਪੁਰ ਦੇ ਪੰਜਾਬ ਰੋਡਵੇਜ਼ ਡਿੱਪੂ ਦੀ ਵਰਕਸ਼ਾਪ ਤੋਂ ਸਾਹਮਣੇ ਆਇਆ ਜਿੱਥੇ ਡੇਂਗੂ ਦੀ ਟੀਮ ਵੱਲੋਂ ਚੈਕਿੰਗ ਅਭਿਆਨ ਦੌਰਾਨ ਉੱਥੇ ਪਏ ਟਾਇਰਾਂ ਵਿੱਚੋਂ ਕਾਫੀ ਵੱਡੀ ਮਾਤਰਾ ਵਿੱਚ ਡੇਂਗੂ ਦਾ ਲਾਰਵਾ ਮਿਲਿਆ। ਜੋ ਕਿ ਡੇਂਗੂ ਦੀ ਬਿਮਾਰੀ ਨੂੰ ਸੱਦਾ ਦਿੰਦਾ ਹੈ।
ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਚੋਂ ਨਿਕਲਿਆ ਲਾਰਵਾ, ਹੈਲਥ ਵਰਕਰਾਂ ਨੇ ਕੀਤੀ ਸਪਰੇਅ - Punjab Roadways workshop
ਫ਼ਿਰੋਜ਼ਪੁਰ ਦੇ ਪੰਜਾਬ ਰੋਡਵੇਜ਼ ਡਿੱਪੂ ਦੀ ਵਰਕਸ਼ਾਪ ਵਿੱਚ ਮਲਟੀ ਹੈਲਥ ਵਰਕਰਾਂ ਦੀ ਟੀਮ ਨੇ ਚੈਕਿੰਗ ਕੀਤੀ। ਇਸ ਚੈਕਿੰਗ ਅਭਿਆਨ ਦੌਰਾਨ ਵਰਕਰਾਂ ਨੂੰ ਉੱਥੇ ਪਏ ਟਾਇਰਾਂ ਵਿੱਚੋਂ ਕਾਫੀ ਵੱਡੀ ਮਾਤਰਾ ਵਿੱਚ ਡੇਂਗੂ ਦਾ ਲਾਰਵਾ ਮਿਲਿਆ। ਜੋ ਕਿ ਡੇਂਗੂ ਦੀ ਬਿਮਾਰੀ ਨੂੰ ਸੱਦਾ ਦਿੰਦਾ ਹੈ।
ਸੁਖਮੰਦਰ ਸਿੰਘ ਨੇ ਕਿਹਾ ਕਿ ਇਹ ਚੈਕਿੰਗ ਅਭਿਆਨ ਸਿਵਲ ਸਰਜਨ ਵਿਨੋਦ ਸਰੀਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਉਨ੍ਹਾਂ ਨੇ ਪੰਜਾਬ ਰੋਡਵੇਜ਼ ਡਿੱਪੂ ਦੀ ਵਰਕਸ਼ਾਪ ਵਿੱਚ ਚੈਕਿੰਗ ਕੀਤੀ। ਡਿੱਪੂ ਦੀ ਵਰਕਸ਼ਾਪ ਵਿੱਚ ਪਏ ਟਾਈਰਾਂ ਵਿੱਚ ਬਹੁਤ ਹੀ ਭਾਰੀ ਮਾਤਰਾ ਵਿੱਚ ਲਾਰਵਾ ਮਿਲਿਆ ਹੈ। ਜੋ ਕਿ ਡੇਂਗੂ ਫੈਲਾਉਣ ਦਾ ਮੁਖ ਕਾਰਨ ਹਨ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ਵਿੱਚ ਲਿਖਤੀ ਕਾਰਵਾਈ ਸਿਵਲ ਸਰਜਨ ਵਿਨੋਦ ਸਰੀਨ ਨੂੰ ਦੇਣਗੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਮਲਟੀਪਰਪਜ਼ ਹੈਲਥ ਵਰਕਰ ਨਰਿੰਦਰ ਸ਼ਰਮਾ ਨੇ ਕਿਹਾ ਕਿ ਜਿੱਥੋਂ ਦੀ ਡੇਂਗੂ ਦੇ ਵੱਧ ਕੇਸ ਸਾਹਮਣੇ ਆ ਰਹੇ ਹਨ ਉਨ੍ਹਾਂ ਇਲਾਕਿਆਂ ਦੇ ਆਲੇ ਦੁਆਲੇ ਦੀ ਜਾਂਚ ਕਰ ਉੱਥੇ ਸਪਰੇਅ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖਣ ਤੇ ਕਿਸੇ ਤਰ੍ਹਾਂ ਪਾਣੀ ਨੂੰ ਜਮਾ ਨਾ ਹੋਣ ਦੇਣ।