ਫਿਰੋਜ਼ਪੁਰ: ਐਕਸਾਈਜ਼ ਵਿਭਾਗ ਫ਼ਿਰੋਜ਼ਪੁਰ ਨੇ ਛਾਪੇਮਾਰੀ ਕਰਦਿਆਂ ਪਿੰਡ ਚਾਂਦੀ ਵਾਲਾ, ਅਲੀ ਕੇ ਅਤੇ ਚੱਕਰ ਦਾ ਬੇਠਾ ਨਜ਼ਦੀਕ ਸਤਲੁਜ ਦਰਿਆ ਕੰਢੇ ਛਾਪੇਮਾਰੀ ਕਰਦਿਆਂ 98,000 ਲੀਟਰ ਦੇ ਕਰੀਬ ਕੱਚੀ ਲਾਹਣ ਅਤੇ 400 ਬੋਤਲ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇਸ ਮੌਕੇ ਵਿਭਾਗ ਨੇ 2 ਚਾਲੂ ਭੱਠੀਆਂ ਵੀ ਬਰਾਮਦ ਕੀਤੀਆਂ। ਵਿਭਾਗ ਅਧੀਕਾਰੀਆਂ ਵੱਲੋਂ ਭਾਰੀ ਮਾਤਰਾ ਵਿੱਚ ਲਾਹਣ ਅਤੇ ਨਜਾਇਜ਼ ਸ਼ਰਾਬ ਬਰਾਮਦ ਕਰ ਕੇ ਉਸ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ ਹੈ।
ਸਤਲੁਜ ਦਰਿਆ ਕੰਢੇ ਚਾਲੂ ਭੱਠੀਆ ਸਮੇਤ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਬਰਾਮਦ ਇਹ ਵੀ ਪੜੋ: SPECIAL: ਕੋਰੋਨਾ ਦਾ ਖ਼ਤਰਾ, ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਹਜ਼ਾਰਾਂ ਕੈਦੀ ਹੋਣਗੇ ‘ਆਜ਼ਾਦ’
ਐਕਸਾਈਜ਼ ਵਿਭਾਗ ਫ਼ਿਰੋਜ਼ਪੁਰ ਦੇ ਇੰਸਪੈਕਟਰ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਕੰਢੇ ਪਿੰਡ ਚਾਂਦੀਵਾਲਾ ,ਅਲੀ ਕੇ ਅਤੇ ਚੱਕਰ ਦਾ ਬੇਠਾ ਨੇੜੇ ਇਹ ਕੱਚੀ ਸ਼ਰਾਬ ਬਣਾਉਣ ਦਾ ਸਿਲਸਿਲਾ ਜਾਰੀ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ 98000 ਲਾਹਣ, 400 ਬੋਤਲ ਨਾਜਾਇਜ਼ ਸ਼ਰਾਬ, 21 ਡਰੰਮ , 49 ਤਰਪਾਲਾਂ , 2 ਰਬੜ ਦੀਆਂ ਟਿਊਬਾਂ, 12 ਐਲੂਮਨਿਊਮ ਡਰੰਮ ਆਦਿ ਸਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਬਾਬਤ ਪੁਲਿਸ ਵੱਲੋਂ ਮਾਮਲਾ ਦਰਜ ਕਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਲੌਕਡਾਊਨ ’ਚ ਬੇਜ਼ੁਬਾਨ ਪਸ਼ੂਆਂ ਦਾ ਸਹਾਰਾ ਬਣੀ ਰਾਧੇ ਕ੍ਰਿਸ਼ਨਾ ਗਊਸ਼ਾਲਾ