ਫਾਜ਼ਿਲਕਾ 'ਚ ਸਰਹੱਦ ਨੇੜੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ
ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ 'ਚ ਭਾਰਤ ਪਾਕਿਸਤਾਨ ਸਰਹੱਦ ਨੇੜੇ ਤਲਾਸ਼ੀ ਅਭਿਆਨ ਦੌਰਾਨ ਬੀਐਸਐਫ ਨੇ ਹਥਿਆਰਾਂ ਦੀ ਵੱਡੀ ਖੇਪ ਨੂੰ ਬਰਾਮਦ ਕੀਤਾ ਹੈ।
ਫਾਜ਼ਿਲਕਾ 'ਚ ਸਰਹੱਦ ਨੇੜੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ
ਫਾਜ਼ਿਲਕਾ: ਅਬੋਹਰ 'ਚ ਭਾਰਤ ਪਾਕਿਸਤਾਨ ਸਰਹੱਦ ਨੇੜੇ ਬੀਐਸਐਫ ਦੇ ਜਵਾਨਾਂ ਨੇ ਅੱਜ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਤਲਾਸ਼ੀ ਅਭਿਆਨ ਦੌਰਾਨ ਬੀਐਸਐਫ ਨੇ 3 AK-47 ਬੰਦੂਕਾਂ 6 ਮੈਗਜ਼ੀਨਾਂ ਅਤੇ 91 ਰਾਉਂਡ, 2 ਐਮ -16 ਰਾਈਫਲਾਂ ਨਾਲ 4 ਮੈਗਜ਼ੀਨਾਂ ਅਤੇ 57 ਰਾਉਂਡਾਂ ਤੇ 2 ਪਿਸਤੌਲ 4 ਮੈਗਜ਼ੀਨਾਂ ਅਤੇ 20 ਰਾਉਂਡ ਬਰਾਮਦ ਕੀਤੇ ਹਨ। ਬੀਐਸਐਫ ਆਲੇ ਦੁਆਲੇ ਦੇ ਖੇਤਰ ਦੀ ਤਲਾਸ਼ੀ 'ਚ ਲੱਗੀ ਹੋਈ ਹੈ, ਤਾਂ ਜੋ ਤਸਕਰਾਂ ਦਾ ਸੁਰਾਗ ਮਿਲ ਸਕੇ।
Last Updated : Sep 12, 2020, 12:27 PM IST