ਪੰਜਾਬ

punjab

ETV Bharat / state

ਨਜਾਇਜ਼ ਸ਼ਰਾਬ ਬਣਾਉਣ ਵਾਲੇ ਚੜ੍ਹੇ ਪੁਲਿਸ ਅੜਿੱਕੇ, ਸਤਲੁਜ ਦਰਿਆ ਦੇ ਕੰਡੇ ਵੱਡੀ ਮਾਤਰਾ 'ਚ ਬਰਾਮਦ ਕੀਤੀ ਲਾਹਣ - ਪਿੰਡ ਅਲੀ ਕੇ

ਫਿਰੋਜ਼ਪੁਰ ਦੇ ਥਾਣਾ ਸਦਰ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਮਿਲੀ ਹੈ ਜਿਥੇ ਸਤਲੁਜ ਦਰਿਆ ਦੇ ਕੰਡੇ ਦੇਸੀ ਸ਼ਰਾਬ ਬਣਾਉਣ ਵਾਲਿਆਂ 'ਤੇ ਰੇਡ ਕੀਤੀ ਗਈ। ਇਸ ਦੌਰਾਨ ਵੱਡੀ ਮਾਤਰਾ ਵਿਚ ਨਜਾਇਜ਼ ਸ਼ਰਾਬ ਬਰਾਮਦ ਹੋਈ ਜਿਸ ਨੂੰ ਨਸ਼ਟ ਕੀਤਾ ਗਿਆ।

LAHAN BRAMAD: Illegal liquor makers arrested by police, large quantity of liquor recovered from Sutlej river
LAHAN BRAMAD: ਨਜਾਇਜ਼ ਸ਼ਰਾਬ ਬਣਾਉਣ ਵਾਲੇ ਚੜ੍ਹੇ ਪੁਲਿਸ ਅੜਿੱਕੇ, ਸਤਲੁਜ ਦਰਿਆ ਦੇ ਕੰਡੇ ਵੱਡੀ ਮਾਤਰਾ 'ਚ ਬਰਾਮਦ ਕੀਤੀ ਲਾਹਣ

By

Published : Mar 30, 2023, 11:43 AM IST

LAHAN BRAMAD: ਨਜਾਇਜ਼ ਸ਼ਰਾਬ ਬਣਾਉਣ ਵਾਲੇ ਚੜ੍ਹੇ ਪੁਲਿਸ ਅੜਿੱਕੇ, ਸਤਲੁਜ ਦਰਿਆ ਦੇ ਕੰਡੇ ਵੱਡੀ ਮਾਤਰਾ 'ਚ ਬਰਾਮਦ ਕੀਤੀ ਲਾਹਣ

ਫਿਰੋਜ਼ਪੁਰ:ਫ਼ਿਰੋਜ਼ਪੁਰ ਥਾਣਾ ਸਦਰ ਨੂੰ ਮਿਲੀ ਵੱਡੀ ਕਾਮਯਾਬੀ ਸਤਲੁਜ ਦਰਿਆ ਕਿਨਾਰੇ ਦੇਸੀ ਸ਼ਰਾਬ ਕੱਢਣ ਵਾਲਿਆਂ ਦੇ ਕੀਤੀ ਗਈ ਰੇਡ ਪੰਜਾਬ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਗ੍ਹਾ-ਜਗ੍ਹਾ ਰੇਟ ਵੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ਖ਼ਿਲਾਫ਼ ਰੇਡ ਕੀਤੀ ਗਈ ਜਿਸ ਦੀ ਜਾਣਕਾਰੀ ਦਿੰਦੇ ਹੋਏ ਏ ਐਸ ਪੀ ਡੀ ਰਣਬੀਰ ਕੁਮਾਰ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਕਿਨਾਰੇ ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ਖਿਲਾਫ ਅਕਸਰ ਹੀ ਰੇਡ ਕੀਤੀ ਜਾਂਦੀ ਹੈ। ਜਿਥੇ ਪੁਲਿਸ ਨੂੰ ਮਿਲੀ ਹੈ ਤੇ ਇਕ ਵਾਰ ਫਿਰ ਤੋਂ ਪੁਲਿਸ ਨੂੰ ਸਫਲਤਾ ਮਿਲੀ ਹੈ। ਦਰਿਆ ਦੇ ਕਿਨਾਰੇ ਨਾਜਾਇਜ਼ ਸ਼ਰਾਬ ਕੱਢਣ ਵਾਲਿਆਂ ਖ਼ਿਲਾਫ਼ ਪਿੰਡ ਆਲੀਕੇ ਜੋ ਸਤਲੁਜ ਦਰਿਆ ਦੇ ਕਿਨਾਰੇ ਤੇ ਪੈਂਦਾ ਹੈ ਅਤੇ ਰੇਡ ਕੀਤੀ ਗਈ ਤਾਂ ਨਾਜਾਇਜ਼ ਸ਼ਰਾਬ ਕੱਢਣ ਵਾਲੀਆਂ ਭੱਠੀਆਂ ਬਰਾਮਦ ਕੀਤੀਆਂ ਗਈਆਂ।

5 ਵਿਅਕਤੀਆਂ ਖਿਲਾਫ ਮਾਮਲਾ ਦਰਜ :ਜਿਸ ਦੌਰਾਨ ਹਜ਼ਾਰ ਬੋਤਲ ਸ਼ਰਾਬ ਤੇ ਅਠਾਰਾਂ ਸੌ ਲੀਟਰ ਲਾਹਣ ਬਰਾਮਦ ਕੀਤੀ ਗਈ। ਇਸ ਮੌਕੇ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੌਧਰ ਹੇਠ ਕੀਤੀ ਗਈ ਤਾਂ ਮੌਕੇ ਤੋਂ ਫਰਾਰ ਹੋ ਗਏ ਤੇ ਦੇਸੀ ਸ਼ਰਾਬ ਬਣਾਉਣ ਵਾਲੇ 5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਉਥੇ ਪੈਟਰੋਲਿੰਗ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਅੱਗੇ ਦੀ ਕਾਰਵਾਈ ਕੀਤੀ। ਫਿਰੋਜ਼ਪੁਰ ਪੁਲਿਸ ਵੱਲੋਂ ਦੇਸੀ ਸ਼ਰਾਬ ਬਣਾਉਣ ਵਾਲਿਆਂ ਤੇ ਕਾਰਵਾਈ ਕਰਦਿਆਂ ਫਿਰੋਜ਼ਪੁਰ ਦੇ ਪਿੰਡ ਅਲੀ ਕੇ ਦੇ ਨਾਲ ਵਹਿੰਦੇ ਸਤਲੁਜ ਦਰਿਆ ਤੇ ਰੈਡ ਕੀਤੀ ਗਈ ਜਿਸ ਦੌਰਾਨ ਪੁਲਿਸ ਨੇ ਸਤਲੁਜ ਦਰਿਆ ਤੋਂ ਦੇਸੀ ਸ਼ਰਾਬ ਬਣਾਉਣ ਵਾਲੀਆਂ ਤਿੰਨ ਭੱਠੀਆਂ,ਇੱਕ ਹਜਾਰ ਸ਼ਰਾਬ ਦੀਆਂ ਬੋਤਲਾਂ ਅਤੇ 1800 ਲੀਟਰ ਲਾਹਨ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ :Amit Shah on Amritpal: ਅੰਮ੍ਰਿਤਪਾਲ ਖ਼ਿਲਾਫ਼ ਹੋਈ ਕਾਰਵਾਈ ਉੱਤੇ ਬੋਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਹੀਆਂ ਵੱਡੀਆਂ ਗੱਲਾਂ

ਨਾਜਾਇਜ਼ ਤਰੀਕੇ ਨਾਲ ਸ਼ਰਾਬ ਬਣਾਈ ਜਾ ਰਹੀ:ਉਥੇ ਹੀ ਇਸ ਕਾਰਵਾਈ ਨੂੰ ਲੈਕੇ ਗੱਲਬਾਤ ਕਰਦਿਆਂ ਐਸ ਪੀ ਡੀ ਰਣਧੀਰ ਕੁਮਾਰ ਨੇ ਦੱਸਿਆ ਕਿ ਸਤਲੁਜ ਦਰਿਆ ਤੋਂ ਦੇਸੀ ਸ਼ਰਾਬ ਬਣਾਉਣ ਵਾਲੀਆਂ ਤਿੰਨ ਭੱਠੀਆਂ,ਇੱਕ ਹਜਾਰ ਸ਼ਰਾਬ ਦੀਆਂ ਬੋਤਲਾਂ ਅਤੇ 1800 ਲੀਟਰ ਲਾਹਨ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ। ਅਤੇ ਪੰਜ ਲੋਕਾਂ ਦੇ ਖਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਤਲੁਜ ਦਰਿਆ ਦੇ ਕੰਢੇ ਦੇਸੀ ਦਾਰੂ ਦੀਆਂ ਫੈਕਟਰੀਆਂ 'ਤੇ ਰੇਡ ਕੀਤੀ ਗਈ ਸੀ। ਇੱਥੇ ਨਾਜਾਇਜ਼ ਤਰੀਕੇ ਨਾਲ ਸ਼ਰਾਬ ਬਣਾਈ ਜਾ ਰਹੀ ਸੀ। ਇਸ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਆਬਕਾਰੀ ਵਿਭਾਗ ਦੇ ਵੱਲੋਂ ਛਾਪਾ ਮਰਿਆ ਗਿਆ। ਆਬਕਾਰੀ ਵਿਭਾਗ ਦੇ ਵੱਲੋਂ ਟ੍ਰੇਨਿੰਗ ਇੰਸਟੀਚਿਊਟ ਵੱਲੋਂ ਸਿਖਲਾਈ ਪ੍ਰਾਪਤ ਕੁੱਤਿਆਂ ਦੀ ਮਦਦ ਨਾਲ ਇਹ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਸਤਲੁਜ ਦਰਿਆ ਦੇ ਆਸਪਾਸ ਵੱਖ-ਵੱਖ ਥਾਵਾਂ ਤੋਂ ਕਰੀਬ 3 ਲੱਖ 30 ਹਜ਼ਾਰ ਲਿਟਰ ਲਾਹਣ ਬਰਾਮਦ ਕੀਤੀ ਗਈਸੀ । ਇਸ ਨੂੰ ਸਤਲੁਜ ਦਰਿਆ ’ਚ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ।

ABOUT THE AUTHOR

...view details