ਪੰਜਾਬ

punjab

By

Published : Jul 11, 2022, 4:34 PM IST

ETV Bharat / state

ਹੈਰਾਨੀਜਨਕ ! ਜਿਸ ਦਿਨ ਹੋਇਆ ਜਨਮ, ਉਸੇ ਦਿਨ ਸ਼ਹੀਦ ਹੋਇਆ ਪੰਜਾਬ ਦਾ ਜਵਾਨ ਕੁਲਦੀਪ ਸਿੰਘ

ਫਿਰੋਜ਼ਪੁਰ ਦੇ ਪਿੰਡ ਲੋਹਕੇ ਕਲਾਂ ਦਾ ਰਹਿਣ ਵਾਲਾ ਸ਼ਹੀਦ ਕੁਲਦੀਪ ਸਿੰਘ ਦਾ ਜਨਮ 10 ਜੁਲਾਈ 1993 ਨੂੰ ਹੋਇਆ ਸੀ ਤੇ ਕੁਲਦੀਪ ਸਿੰਘ ਆਪਣੇ ਜਨਮ ਦਿਨ ਵਾਲੇ ਦਿਨ 10 ਜੁਲਾਈ 2022 ਨੂੰ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ।

ਪੰਜਾਬ ਦਾ ਜਵਾਨ ਕੁਲਦੀਪ ਸਿੰਘ ਸ਼ਹੀਦ
ਪੰਜਾਬ ਦਾ ਜਵਾਨ ਕੁਲਦੀਪ ਸਿੰਘ ਸ਼ਹੀਦ

ਫਿਰੋਜ਼ਪੁਰ:ਭਾਰਤ-ਚੀਨ ਸਰਹੱਦ 'ਤੇ ਪੰਜਾਬ ਦਾ ਜਵਾਨ ਕੁਲਦੀਪ ਸਿੰਘ ਸ਼ਹੀਦ ਹੋ ਗਿਆ। ਸ਼ਹੀਦ ਕੁਲਦੀਪ ਸਿੰਘ ਫਿਰੋਜ਼ਪੁਰ ਦੇ ਪਿੰਡ ਲੋਹਕੇ ਕਲਾਂ ਦਾ ਰਹਿਣ ਵਾਲਾ ਸੀ। ਕੁਲਦੀਪ ਸਿੰਘ ਦੇ ਸ਼ਹੀਦ ਹੋਣ ਦੀ ਖ਼ਬਰ ਸੁਣਕੇ ਪਰਿਵਾਰ ਅਤੇ ਪੂਰੇ ਪਿੰਡ 'ਚ ਗਮ ਦਾ ਮਾਹੌਲ ਹੈ।

ਇਹ ਵੀ ਪੜੋ:3 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਸਿਮਰਜੀਤ ਬੈਂਸ ਤੇ ਉਸਦੇ ਸਾਥੀ, ਬੈਂਸ ਦੇ ਸਮਰਥਕਾਂ ਨੇ ਅਦਾਲਤ ‘ਚ ਲਗਾਏ ਨਾਅਰੇ

ਦੱਸ ਦਈਏ ਕਿ ਸ਼ਹੀਦ ਕੁਲਦੀਪ ਸਿੰਘ ਦਾ ਜਨਮ 10 ਜੁਲਾਈ 1993 ਨੂੰ ਹੋਇਆ ਸੀ ਤੇ ਕੁਲਦੀਪ ਸਿੰਘ ਆਪਣੇ ਜਨਮ ਦਿਨ ਵਾਲੇ ਦਿਨ 10 ਜੁਲਾਈ 2022 ਨੂੰ ਹੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। 29 ਸਾਲਾ ਕੁਲਦੀਪ ਸਿੰਘ ਜੋ 2014 ‘ਚ ਭਾਰਤੀ ਸੈਨਾ ‘ਚ 21 ਸਿੱਖ ਰੈਜੀਮੈਂਟ ਵਿੱਚ ਚੀਨ ਦੇ ਬਾਰਡਰ ‘ਤੇ ਬੁਮਲਾ ਸੈਕਟਰ ਵਿੱਚ ਆਪਣੀ ਡਿਊਟੀ ਦੇ ਰਿਹਾ ਸੀ ਜੋ ਕਿ ਕੱਲ੍ਹ ਕਰੀਬ 2 ਵਜੇ ਅਟੈਕ ਹੋਣ ਨਾਲ ਸ਼ਹੀਦ ਹੋ ਗਿਆ।

ਪੰਜਾਬ ਦਾ ਜਵਾਨ ਕੁਲਦੀਪ ਸਿੰਘ ਸ਼ਹੀਦ

ਤਿੰਨ ਸਾਲ ਪਹਿਲਾਂ ਹੋਇਆ ਸੀ ਵਿਆਹ:ਸ਼ਹੀਦ ਕੁਲਦੀਪ ਸਿੰਘ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ, ਜਿਸ ਦਾ ਇ$ਕ ਡੇਢ ਸਾਲ ਦਾ ਲੜਕਾ ਹੈ। ਪਰਿਵਾਰ ਵਿੱਚ ਉਸ ਦੀ ਮਾਤਾ ਪਤਨੀ ਇੱਕ ਭਰਾ ਤਿੰਨ ਭੈਣਾਂ ਹਨ। ਸ਼ਹੀਦ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਨੂੰ ਕੱਲ੍ਹ ਜ਼ਿਲ੍ਹਾ ਫਿਰੋਜ਼ਪੁਰ ਹਲਕਾ ਜ਼ੀਰਾ ਦੇ ਪਿੰਡ ਲੋਹਕੇ ਕਲਾਂ ਵਿਖੇ ਲਿਆਂਦਾ ਜਾਵੇਗਾ ਅਤੇ ਪੂਰੇ ਮਾਣ ਸਨਮਾਨ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਪਰਿਵਾਰ ਵਿਚ ਗ਼ਮਗੀਨ ਮਾਹੌਲ ਬਣਿਆ ਹੋਇਆ ਹੈ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਿੰਡ ਵਾਸੀ ਤੇ ਦੂਰੋਂ ਨੇੜੇ ਵਿਅਕਤੀ ਪਹੁੰਚ ਰਹੇ ਹਨ। ਇਸ ਮੌਕੇ ਉਸ ਦੇ ਕੁਝ ਫੌਜੀ ਸਾਥੀ ਤੇ ਉੱਚ ਅਫਸਰ ਵੀ ਪਹੁੰਚੇ ਜਿਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਇਹ ਵੀ ਪੜੋ:ਵਿਆਹ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੀਐੱਮ ਮਾਨ

ABOUT THE AUTHOR

...view details