ਫ਼ਿਰੋਜਪੁਰ: ਕਾਂਗਰਸੀ ਵਿਧਾਇਕ ਨੇ ਐੱਸਆਈਟੀ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਬਾਰੇ ਬੋਲਦਿਆਂ ਕਿਹਾ ਕਿ ਬਾਦਲਾਂ ਨੂੰ ਪਤਾ ਸੀ ਕਿ ਅਸੀਂ ਹੁਣ ਅੜ੍ਹਿਕੇ 'ਚ ਆ ਕੇ ਗ੍ਰਿਫ਼ਤਾਰ ਹੋ ਜਾਣਾ ਹੈ। ਇਸ ਦੇ ਚੱਲਦਿਆਂ ਉਨ੍ਹਾਂ ਨੇ ਕੇਂਦਰ ਸਰਕਾਰ ਤੇ ਦਬਾਅ ਪਾ ਕੇ ਐੱਸਆਈਟੀ ਤੋਂ ਬਾਹਰ ਕੱਢਵਾ ਦਿਤਾ ਹੈ।
ਸੁਖਬੀਰ ਬਾਦਲ ਚੱਲਿਆ ਹੋਇਆ ਕਾਰਤੂਸ ਹੈ: ਜ਼ੀਰਾ - congress MLA
ਫ਼ਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਆਪਣਿਆਂ ਬਿਆਨਾਂ ਨੂੰ ਲੈ ਕੇ ਹਮੇਸ਼ਾ ਹੀ ਸੁਰਖੀਆ ਵਿੱਚ ਰਹਿੰਦੇ ਹਨ। ਜ਼ੀਰਾ ਨੇ ਮੁੜ 'ਸਿਟ' ਦੇ ਮੁਖੀ ਕੁੰਵਰ ਵਿਜੇ ਪਰਤਾਪ ਸਿੰਘ ਦੇ ਤਬਾਦਲੇ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਦੋਸ਼ੀ ਠਹਿਰਾਇਆ ਹੈ।
ਕੁਲਬੀਰ ਸਿੰਘ ਜ਼ੀਰਾ
ਵੀਡੀਓ
ਕੁਲਬੀਰ ਸਿੰਘ ਜ਼ੀਰਾ ਨੇ ਸੁਖਬੀਰ ਬਾਦਲ ਬਾਦਲ ਦੇ ਫ਼ਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਨ ਦੀ ਗੱਲ 'ਤੇ ਕਿਹਾ ਕਿ ਸੁਖਬੀਰ ਬਾਦਲ ਇੱਕ ਚਲਿਆ ਹੋਇਆ ਕਾਰਤੂਸ ਹੈ ਉਹ ਚੋਣਾਂ ਵਿੱਚ ਹਾਰੇਗਾ।