ਪੰਜਾਬ

punjab

ETV Bharat / state

ਸਕੂਲ ਵੱਲੋਂ ਕਿੱਕ ਬਾਕਸਿੰਗ ਦੇ ਕਰਵਾਏ ਮੁਕਾਬਲੇ

ਫਿਰੋਜ਼ਪੁਰ ਦੇ ਜ਼ੀਰਾ ਦੇ ਐਮਬਰੋਜ਼ੀਅਲ ਸਕੂਲ (Embroidery school) ਵਿੱਚ ਪਹਿਲੀ ਵਾਰ ਕਿੱਕ ਬਾਕਸਿੰਗ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿਚ ਅਲੱਗ ਅਲੱਗ ਜਗ੍ਹਾ ਤੋਂ ਆਏ ਦੋ ਸੌ ਦੇ ਕਰੀਬ ਬੱਚਿਆਂ ਨੇ ਭਾਗ ਲਿਆ।

ਸਕੂਲ ਵੱਲੋਂ ਕਿੱਕ ਬਾਕਸਿੰਗ ਦੇ ਕਰਵਾਏ ਮੁਕਾਬਲੇ
ਸਕੂਲ ਵੱਲੋਂ ਕਿੱਕ ਬਾਕਸਿੰਗ ਦੇ ਕਰਵਾਏ ਮੁਕਾਬਲੇ

By

Published : Oct 11, 2021, 7:14 PM IST

ਫਿਰੋਜ਼ਪੁਰ:ਜ਼ੀਰਾ ਦੇ ਐਮਬਰੋਜ਼ੀਅਲ ਸਕੂਲ (Embroidery school) ਵਿੱਚ ਪਹਿਲੀ ਵਾਰ ਕਿੱਕ ਬਾਕਸਿੰਗ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿਚ ਅਲੱਗ ਅਲੱਗ ਜਗ੍ਹਾ ਤੋਂ ਆਏ ਦੋ ਸੌ ਦੇ ਕਰੀਬ ਬੱਚਿਆਂ ਨੇ ਭਾਗ ਲਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮੈਡਮ ਗਰਿਮਾ ਸਿੰਘ ਆਈ ਆਰ ਐੱਸ ਸੈਕਟਰੀ ਫਾਇਨਾਂਸ ਪੰਜਾਬ ਪਹੁੰਚੇ।

ਸਕੂਲ ਵੱਲੋਂ ਕਿੱਕ ਬਾਕਸਿੰਗ ਦੇ ਕਰਵਾਏ ਮੁਕਾਬਲੇ

ਇਸ ਮੌਕੇ ਉਨ੍ਹਾਂ ਨੇ ਕਿਹਾ ਗਿਆ ਕਿ ਕਿੱਕ ਬਾਕਸਿੰਗ ਗੇਮ (Kick boxing game) ਬਹੁਤ ਹੀ ਪੁਰਾਣੀ ਗੇਮ ਹੈ। ਜੋ ਹੁਣ ਪੰਜਾਬ ਵਿੱਚ ਪ੍ਰਚੱਲਿਤ ਹੋ ਚੁੱਕੀ ਹੈ ਅਤੇ ਬੱਚੇ ਇਸ ਵਿੱਚ ਵੱਧ ਚੜ੍ਹ ਕੇ ਭਾਗ ਲੈ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਇਸ ਗੇਮ ਨਾਲ ਵੱਖ ਵੱਖ ਵਿਭਾਗਾਂ ਵਿੱਚ ਨੌਕਰੀ ਕਰਨ ਦੇ ਚਾਂਸ ਵੀ ਪ੍ਰਾਪਤ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਸਟੇਟ ਗੇਮ ਕੰਪੀਟੀਸ਼ਨ ਸੀ। ਜਿਸ ਵਿਚ ਵੱਖ ਵੱਖ ਜਗ੍ਹਾ ਤੋਂ ਆਏ। ਬੱਚੇ ਇਸ ਗੇਮ ਵਿੱਚ ਭਾਗ ਲੈਣ ਵਾਸਤੇ ਪਹੁੰਚੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਸ ਗੇਮ ਨੂੰ ਹੁਣ ਹੀ ਮਾਨਤਾ ਦਿੱਤੀ ਗਈ ਹੈ ਅਤੇ ਫੰਡਿੰਗ ਅਜੇ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ ਪ੍ਰੰਤੂ ਬੱਚਿਆਂ ਨੂੰ ਸਪੋਰਟਸ ਕੋਟੇ ਵਿਚ ਇਸ ਦੇ ਤਹਿਤ ਨੌਕਰੀਆਂ ਵੀ ਮਿਲ ਸਕਦੀਆਂ ਹਨ।

ਉਨ੍ਹਾਂ ਕਿਹਾ ਕਿ ਇਹ ਪ੍ਰਾਈਵੇਟ ਸਕੂਲਾਂ ਦੇ ਨਾਲ ਨਾਲ ਸਰਕਾਰੀ ਸਕੂਲਾਂ ਵਿੱਚ ਵੀ ਇਸ ਗੇਮ ਨੂੰ ਖਿਡਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਗੇਮ ਵਿੱਚ ਖੇਡਣ ਵਾਸਤੇ ਤਿੰਨ ਕੈਟਾਗਰੀਆਂ ਬਣਾਈਆਂ ਗਈਆਂ ਹਨ।ਜਿਸ ਵਿੱਚ ਸਬ ਜੂਨੀਅਰ, ਜੂਨੀਅਰ ਤੇ ਸੀਨੀਅਰ ਤਿੰਨ ਕੈਟਾਗਰੀਆਂ ਵਿੱਚ ਬੱਚੇ ਇਸ ਗੇਮ ਵਿਚ ਭਾਗ ਲੈ ਸਕਦੇ ਹਨ। ਬੱਚਿਆਂ ਦੀ ਸ਼ੁਰੂਆਤ ਇਹ ਸੱਤ ਸਾਲ ਦੀ ਉਮਰ ਤੋਂ ਹੋ ਜਾਂਦੀ ਹੈ। ਇਸ ਮੌਕੇ ਜਦੋਂ ਉਨ੍ਹਾਂ ਨੂੰ ਹਰਿਆਣਾ ਵਿਚ ਬੱਚਿਆਂ ਨਾਲ ਵੱਲੋਂ ਸਪੋਰਟਸ ਵਿੱਚ ਵੱਧ ਭਾਗ ਲੈਣ ਵਾਸਤੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਬੱਚੇ ਬਹੁਤ ਹੀ ਹੌਸਲੇ ਵਾਲੇ ਤੇ ਹਿੰਮਤ ਵਾਲੇ ਹਨ ਜੋ ਇਸ ਤਰ੍ਹਾਂ ਦੀਆਂ ਗੇਮਾਂ ਵਿਚ ਭਾਗ ਲੈ ਕੇ ਓਲੰਪਿਕਸ ਨੈਸ਼ਨਲ ਤੇ ਸਟੇਟ ਲੈਵਲ ਤੇ ਖੇਡਣ ਲਈ ਮਜ਼ਬੂਤ ਹੋਣਗੇ।

ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਵੱਲੋਂ ਦੱਸਿਆ ਗਿਆ ਕਿ ਕਿੱਕ ਬਾਕਸਿੰਗ ਦੀ ਸਟੇਟ ਚੈਂਪੀਅਨਸ਼ਿਪ ਸਾਡੇ ਸਕੂਲ ਵਿੱਚ ਪਹਿਲੀ ਵਾਰ ਖੇਡੀ ਗਈ ਹੈ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮੈਡਮ ਗਰੀਮਾ ਸਿੰਘ ਆਈਆਰਐਸ ਸੈਕਟਰੀ ਫਾਇਨਾਂਸ ਪੰਜਾਬ ਪਹੁੰਚੇ ਹਨ ਜੋ ਕਿ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵੱਲੋਂ ਗਰੇਡੇਸ਼ਨ ਮਿਲਣ 'ਤੇ ਇਹ ਪਹਿਲਾ ਫੰਕਸ਼ਨ ਐਮਬਰੋਜ਼ੀਅਲ ਸਕੂਲ ਜ਼ੀਰਾ ਵਿੱਚ ਕੀਤਾ ਗਿਆ ਹੈ। ਇਸ ਨਾਲ ਬੱਚਿਆਂ ਨੂੰ ਸਪੋਰਟਸ ਕੋਟੇ ਵਿਚ ਨੌਕਰੀਆਂ ਲੈਣ ਵਿੱਚ ਮਦਦ ਮਿਲੇਗੀ।

ਇਹ ਵੀ ਪੜੋ:Shardiya Navratri 2021 : ਨਰਾਤੇ ਮੌਕੇ ਦੁਰਗਿਆਨਾ ਮੰਦਰ 'ਚ ਲੱਗਿਆਂ ਰੌਣਕਾਂ

ABOUT THE AUTHOR

...view details